ਅਮਰੀਕਾ: ਫਿਲਾਡੇਲਫੀਆ 'ਚ ਹੋਈ ਅੰਨ੍ਹੇਵਾਹ ਫ਼ਾਇਰਿੰਗ, 9 ਲੋਕਾਂ ਨੂੰ ਲੱਗੀ ਗੋਲੀ, 2 ਦੀ ਹਾਲਤ ਗੰਭੀਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਉਂ ਵਾਪਰੀ ਘਟਨਾ? ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ 

US: 9 people injured in Philadelphia bar shooting

ਫਿਲਾਡੇਲਫੀਆ : ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਦੇ ਕੇਨਸਿੰਗਟਨ ਅਤੇ ਐਲੇਗੇਨੀ ਇਲਾਕੇ 'ਚ ਇਕ ਬਾਰ ਦੇ ਬਾਹਰ ਕੁਝ ਵਿਅਕਤੀਆਂ ਨੇ ਗੋਲੀਬਾਰੀ ਕੀਤੀ, ਜਿਸ 'ਚ 9 ਲੋਕ ਜ਼ਖ਼ਮੀ ਹੋ ਗਏ।

ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਅਮਰੀਕੀ ਪੁਲਿਸ ਨੇ ਅਜੇ ਤੱਕ ਇਸ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਇੱਕ ਤੋਂ ਜ਼ਿਆਦਾ ਸਨ। ਜ਼ਖਮੀਆਂ ਵਿਚੋਂ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਬਾਕੀ ਦੇ ਸੱਤ ਲੋਕਾਂ ਦੀ ਹਾਲਤ ਸਥਿਰ ਹੈ।

ਸਥਾਨਕ ਮੀਡਿਆ ਅਨੁਸਾਰ ਅਜੇ ਗੋਲੀਬਾਰੀ ਦਾ ਕਾਰਨ ਸਪਸ਼ਟ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫਲੋਰੀਡਾ ਦੇ ਟੈਂਪਾ ਸ਼ਹਿਰ 'ਚ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਜ਼ਖਮੀ ਹੋ ਗਏ ਸਨ। ਗੋਲੀਬਾਰੀ 9 ਅਕਤੂਬਰ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ ਦੇ ਕਰੀਬ ਹੋਈ।