Afghanistan Opium Poppy News: ਨਸ਼ਿਆਂ ’ਤੇ ਪਾਬੰਦੀ ਮਗਰੋਂ ਅਫ਼ਗ਼ਾਨਿਸਤਾਨ ’ਚ ਅਫ਼ੀਮ ਪੋਸਤ ਦੀ ਖੇਤੀ 95 ਫ਼ੀ ਸਦੀ ਘਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Afghanistan Opium Poppy News: ਅਨਾਜ ਦੀ ਕਾਸ਼ਤ ’ਚ 160,000 ਹੈਕਟੇਅਰ ਦਾ ਵਾਧਾ, ਬਹੁਤੇ ਕਿਸਾਨ ਕਣਕ ਉਗਾਉਣ ਲੱਗੇ

Afghanistan Opium Poppy News

Afghanistan Opium Poppy News:ਸੰਯੁਕਤ ਰਾਸ਼ਟਰ ਦੇ ਡਰੱਗਜ਼ ਅਤੇ ਅਪਰਾਧ ਦਫ਼ਤਰ ਨੇ ਐਤਵਾਰ ਨੂੰ ਕਿਹਾ ਕਿ ਅਫ਼ਗ਼ਾਨਿਸਤਾਨ ’ਚ ਅਫ਼ੀਮ ਪੋਸਤ ਦੀ ਖੇਤੀ ਅਪਰੈਲ 2022 ’ਚ ਦੇਸ਼ ਦੀ ਕਾਰਜਕਾਰੀ ਸਰਕਾਰ ਵਲੋਂ ਨਸ਼ਿਆਂ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਅੰਦਾਜ਼ਨ 95 ਫ਼ੀ ਸਦੀ ਤਕ ਘੱਟ ਗਈ ਹੈ।

ਕਿਸੇ ਸਮੇਂ ਅਫ਼ਗ਼ਾਨਿਸਤਾਨ ਦੁਨੀਆਂ ’ਚ ਸੱਭ ਤੋਂ ਵੱਧ ਅਫ਼ੀਮ ਦਾ ਉਤਪਾਦਨ ਕਰਦਾ ਸੀ। ਸੰਗਠਨ ਦੀ ਰੀਪੋਰਟ ਅਨੁਸਾਰ ਅਫ਼ਗ਼ਾਨਿਸਤਾਨ ’ਚ ਅਫੀਮ ਦੀ ਖੇਤੀ 233,000 ਹੈਕਟੇਅਰ ਤੋਂ ਘਟ ਕੇ 2023 ’ਚ ਸਿਰਫ਼ 10,800 ਹੈਕਟੇਅਰ ਰਹਿ ਗਈ, ਜਿਸ ਨਾਲ ਅਫ਼ੀਮ ਦੀ ਸਪਲਾਈ ’ਚ 95 ਫ਼ੀ ਸਦੀ ਦੀ ਕਮੀ ਆਈ, ਜੋ ਕਿ 6,200 ਟਨ ਤੋਂ 2023 ’ਚ 332 ਟਨ ਰਹਿ ਗਈ। 

ਰੀਪੋਰਟ ਅਨੁਸਾਰ ਅਫ਼ੀਮ ਦੀ ਫ਼ਸਲ ਵੇਚਣ ਨਾਲ ਕਿਸਾਨਾਂ ਦੀ ਆਮਦਨ ’ਚ 1 ਅਰਬ ਡਾਲਰ ਤੋਂ ਵੱਧ ਦੀ ਕਮੀ ਆਈ ਹੈ।  ਰੀਪੋਰਟ ’ਚ ਨੋਟ ਕੀਤਾ ਗਿਆ ਹੈ ਕਿ ਫ਼ਰਾਹ, ਹੇਲਮੰਡ, ਕੰਧਾਰ ਅਤੇ ਨੰਗਰਹਾਰ ਸੂਬਿਆਂ ’ਚ ਅਨਾਜ ਦੀ ਕਾਸ਼ਤ ’ਚ 160,000 ਹੈਕਟੇਅਰ ਦੇ ਸਮੁੱਚੇ ਵਾਧੇ ਦੇ ਨਾਲ ਬਹੁਤ ਸਾਰੇ ਕਿਸਾਨ ਇਸ ਦੀ ਬਜਾਏ ਕਣਕ ਦੀ ਕਾਸ਼ਤ ਕਰਨ ਵਲ ਮੁੜ ਪਏ।