ਜਾਪਾਨ 'ਚ 2 ਅਮਰੀਕੀ ਜਹਾਜ਼ ਹਾਦਸਾਗ੍ਰਸਤ, 6 ਫ਼ੌਜੀ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਪਾਨ 'ਚ ਬਾਲਣ ਭਰਨੇ ਦੌਰਾਨ ਵੀਰਵਾਰ ਨੂੰ ਅਮਰੀਕਾ ਦੇ ਦੋ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਏ। ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ 6 ਅਮਰੀਕੀ ਮਰੀਨ ਲਾਪਤਾ ...

US Marines missing American military

ਜਾਪਾਨ(ਭਾਸ਼ਾ): ਜਾਪਾਨ 'ਚ ਬਾਲਣ ਭਰਨੇ ਦੌਰਾਨ ਵੀਰਵਾਰ ਨੂੰ ਅਮਰੀਕਾ ਦੇ ਦੋ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਏ। ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ 6 ਅਮਰੀਕੀ ਮਰੀਨ ਲਾਪਤਾ ਹਨ। ਦੋਨਾਂ ਦੇਸ਼ਾਂ  ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਮਰੀਕੀ ਵਿਭਾਗ ਦੇ ਅਫਸਰਾਂ ਮੁਤਾਬਕ ਹਾਦਸਾ ਜਾਪਾਨ ਦੇ ਤੱਟ ਤੋਂ 300 ਕਿਲੋਮੀਟਰ ਦੂਰ ਹੋਇਆ। ਇਸ ਹਾਦਸੇ 'ਚ ਇੱਕ ਏਅਰਮੈਨ ਨੂੰ ਬਚਾ ਲਿਆ ਗਿਆ ਹੈ।ਜਦਕਿ ਬਾਕੀ ਜਵਾਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ।

ਨੇਵਲ ਕਰਮਚਾਰੀਆਂ ਦਾ ਪਤਾ ਲਾਉਣ ਲਈ ਸਰਚ ਮੁਹਿੰਮ ਚਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀ-130 ਤੇ 5 ਤੇ ਐਪ-18 'ਤੇ ਦੋ ਸਰਵਿਸਮੈਨ ਤਾਇਨਾਤ ਸੀ। ਜਾਪਾਨ ਨੇ ਵੀ ਮਰੀਨਜ਼ ਨੂੰ ਖੋਜਣ ਲਈ 4 ਏਅਰਕ੍ਰਾਫਟ ਤੇ ਤਿੰਨ ਜਹਾਜ਼ ਭੇਜੇ ਹਨ। ਅਮਰੀਕੀ ਰੱਖਿਆ ਵਿਭਾਗ  ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੱਖਣ ਜਾਪਾਨ  ਦੇ ਇਵਾਕੁਨੀ ਸਥਿਤ ਮਰੀਨ ਕੋਰ ਏਅਰ ਸਟੇਸ਼ਨ ਤੋਂ ਉਡਾਨ ਭਰਨ ਤੋਂ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ । 

ਇਸ ਤਰ੍ਹਾਂ ਦੀਆਂ ਉਡਾਣਾਂ ਰੋਜਾਨਾ ਟ੍ਰੇਨਿੰਗ ਦਾ ਹਿੱਸਾ ਹਨ ਪਰ ਵੀਰਵਾਰ ਨੂੰ ਇਹ ਹਾਦਸਾ ਹੋ ਗਿਆ। ਹਾਦਸੇ ਦੀ ਜਾਂਚ ਜਾਰੀ ਹੈ। ਦੂਜੇ ਪਾਸੇ ਮਰੀਂਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਡਾਕਟਰ ਬਚਾਏ ਗਏ ਹਵਾਈ ਸੈਨਿਕ ਦੀ ਜਾਂਚ ਜਾਰੀ ਹੈ। ਅਮਰੀਕੀ ਮਰੀਂਸ ਨੇ ਖੋਜ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰਨ ਲਈ ਜਾਪਾਨ ਦੇ ਮਰੀਟਾਇਮ ਸਵੈ ਸੁੱਰਖਿਆ ਬਲ ਦਾ ਭਾਰ ਪ੍ਰਗਟ ਕੀਤਾ ਹੈ। ਫੌਜ ਨੇ ਕਿਹਾ ਕਿ ਦੁਰਘਟਨਾ ਕਿਸ ਹਲਾਤ 'ਚ ਹੋਈ , ਇਸ ਦੀ ਜਾਂਚ ਕੀਤੀ ਜਾ ਰਹੀ ਹੈ।