ਅਮਰੀਕਾ 'ਚ ਹੋਈ ਹਿੰਸਾ ਤੇ ਟਰੂਡੋ, ਬੌਰਿਸ ਜਾਨਸਨ ਸਣੇ ਕਈ ਦੇਸ਼ਾਂ ਦੇ PM ਨੇ ਕੀਤੀ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂ. ਐਸ. ਕਾਂਗਰਸ 'ਚ ਹਾਲਾਤ ਸ਼ਰਮਨਾਕ ਹਨ। ਅਮਰੀਕਾ ਦੁਨੀਆ ਭਰ 'ਚ ਲੋਕਤੰਤਰ ਦਾ ਪ੍ਰਤੀਕ ਹੈ

america

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲਗਾਤਾਰ ਵਿਵਾਦ ਵਧਦਾ ਹੀ ਜਾ ਰਿਹਾ ਹੈ।  ਰਾਸ਼ਟਰਪਤੀ ਡੌਨਾਲਡ ਟਰੰਪ ਦੇ ਸਮਰਥਕਾਂ ਨੇ ਵਾਈਟ ਹਾਊਸ ਤੇ ਕੈਪਿਟੋਲ ਹਿਲਸ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ਹੁਣ ਅਮਰੀਕਾ 'ਚ ਹੰਗਾਮੇ ਤੋਂ ਬਾਅਦ ਵਾਸ਼ਿੰਗਟਨ ਡੀਸੀ 'ਚ ਲੌਕਡਾਊਨ ਲਾ ਦਿੱਤਾ ਗਿਆ ਹੈ। ਉੱਥੇ ਹੀ ਟਵਿਟਰ, ਫੇਸਬੁੱਕ ਤੇ ਇੰਸਟਾਗ੍ਰਾਮ ਨੇ ਟਰੰਪ ਦੇ ਅਕਾਊਂਟ ਬਲੌਕ ਕਰ ਦਿੱਤੇ ਹਨ। 

ਇਸ ਦੇ ਨਾਲ ਹੀ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ, ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਸਣੇ ਕਈ ਨੇਤਾਵਾਂ ਨੇ ਟਵਿੱਟਰ 'ਤੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਅਮਰੀਕਾ ਲਈ ਚਿੰਤਾ ਜ਼ਾਹਿਰ ਕੀਤੀ ਹੈ।

ਦੇਖੋ ਸਭ ਵਿਸ਼ਵ ਦੇ ਕਈ ਨੇਤਾਵਾਂ ਪ੍ਰਤੀਕ੍ਰਿਆਵਾਂ 
1. ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ, ''ਯੂ. ਐਸ. ਕਾਂਗਰਸ 'ਚ ਹਾਲਾਤ ਸ਼ਰਮਨਾਕ ਹਨ। ਅਮਰੀਕਾ ਦੁਨੀਆ ਭਰ 'ਚ ਲੋਕਤੰਤਰ ਦਾ ਪ੍ਰਤੀਕ ਹੈ ਅਤੇ ਹੁਣ ਇਹ ਜ਼ਰੂਰੀ ਹੈ ਕਿ ਸੱਤਾ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਤਬਦੀਲ ਕੀਤਾ ਜਾਵੇ।''

2. ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ 'ਤੇ ਲਿਖਿਆ, ''ਸਾਡੇ ਗੁਆਂਢੀ ਅਤੇ ਦੋਸਤ, ਅਮਰੀਕਾ 'ਚ ਲੋਕਤੰਤਰ 'ਤੇ ਹੋਏ ਇਸ ਹਮਲੇ ਤੋਂ ਕੈਨੇਡਾ ਕਾਫ਼ੀ ਦੁਖੀ ਅਤੇ ਪਰੇਸ਼ਾਨ ਹੈ। ਹਿੰਸਾ ਕਦੇ ਵੀ ਲੋਕਾਂ ਦੀ ਇੱਛਾ 'ਤੇ ਕਾਬੂ ਪਾਉਣ 'ਚ ਸਫਲ ਨਹੀਂ ਹੋਵੇਗੀ। ਅਮਰੀਕਾ 'ਚ ਲੋਕਤੰਤਰ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਅਤੇ ਇਹੀ ਹੋਵੇਗਾ।''

3. ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਲਿਖਿਆ ਕਿ ਅਮਰੀਕਾ 'ਚ ਜੋ ਵੀ ਹੋ ਰਿਹਾ ਹੈ, ਉਹ ਗ਼ਲਤ ਹੈ। ਉਨ੍ਹਾਂ ਕਿਹਾ, ''ਲੋਕਤੰਤਰ- ਲੋਕਾਂ ਦੇ ਵੋਟ ਦੇਣ ਦਾ ਅਧਿਕਾਰ, ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ ਅਤੇ ਉਨ੍ਹਾਂ ਦੇ ਫ਼ੈਸਲੇ ਦੇ ਸ਼ਾਂਤੀਪੂਰਵਕ ਤਰੀਕੇ ਤੋਂ ਉੱਪਰ ਰੱਖਣ ਨੂੰ ਕਦੇ ਭੀੜ ਰਾਹੀਂ ਨਹੀਂ ਬਦਲਿਆ ਜਾਣਾ ਚਾਹੀਦਾ। ਸਾਡੀ ਹਮਦਰਦੀ ਹਰੇਕ ਉਸ ਵਿਅਕਤੀ ਦੇ ਨਾਲ ਹੈ, ਜੋ ਅੱਜ ਦੀਆਂ ਘਟਨਾਵਾਂ ਤੋਂ ਉੱਨਾ ਹੀ ਦੁਖੀ ਹੈ, ਜਿੰਨੇ ਕਿ ਅਸੀਂ। ਮੈਨੂੰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਲੋਕਤੰਤਰ ਦੀ ਜਿੱਤ ਹੋਵੇਗੀ।''

4. ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਟਵਿੱਟਰ 'ਤੇ ਲਿਖਿਆ, ''ਅਮਰੀਕੀ ਕਾਂਗਰਸ 'ਚ ਬਹੁਤ ਪਰੇਸ਼ਾਨ ਕਰਨ ਵਾਲਾ ਦ੍ਰਿਸ਼। ਅਸੀਂ ਇਸ ਹਿੰਸਾ ਦੀ ਨਿਖੇਧੀ ਕਰਦੇ ਹਾਂ ਅਤੇ ਅਮਰੀਕੀ ਲੋਕਤੰਤਰੀ ਪਰੰਪਰਾ 'ਚ ਨਵੇਂ ਚੁਣੇ ਪ੍ਰਸ਼ਾਸਨ ਨੂੰ ਸਰਕਾਰ ਸ਼ਾਂਤੀਪੂਰਨ ਤਬਦੀਲੀ ਦੀ ਉਡੀਕ ਕਰਦੇ ਹਨ।''

5. ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕੋਂਟੇ ਨੇ ਲਿਖਿਆ, ''ਮੈਂ ਬਹੁਤ ਚਿੰਤਾ ਦੇ ਨਾਲ ਵਾਸ਼ਿੰਗਟਨ 'ਚ ਜੋ ਹੋ ਰਿਹਾ ਹੈ, ਉਸ ਨੂੰ ਫੋਲੋ ਕਰ ਰਿਹਾ ਹਾਂ। ਲੋਕਤੰਤਰੀ ਅਧਿਕਾਰਾਂ ਅਤੇ ਸੁਤੰਤਰਤਾ ਦੇ ਨਾਲ ਹਿੰਸਾ ਦਾ ਕੋਈ ਮੇਲ ਨਹੀਂ ਹੈ। ਮੈਨੂੰ ਅਮਰੀਕਾ ਦੇ ਸੰਸਥਾਨਾਂ ਦੀ ਤਾਕਤ ਹੋਰ ਮਜ਼ਬੂਤੀ 'ਤੇ ਭਰੋਸਾ ਹੈ।''