ਹੈਰਾਨੀਜਨਕ ਮਾਮਲਾ: ਅਮਰੀਕਾ ’ਚ 6 ਸਾਲਾ ਵਿਦਿਆਰਥੀ ਨੇ ਮਹਿਲਾ ਅਧਿਆਪਕ ਨੂੰ ਮਾਰੀ ਗੋਲੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਹਿਲਾ ਅਧਿਆਪਕ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ...

Surprising case: A 6-year-old student shot a female teacher in America

 

ਵਾਸ਼ਿੰਗਟਨ: ਅਮਰੀਕਾ ਦੇ ਵਰਜੀਨੀਆ ਰਾਜ ਵਿੱਚ ਇੱਕ ਝਗੜੇ ਦੌਰਾਨ ਇੱਕ 6 ਸਾਲਾ ਬੱਚੇ ਨੇ ਸ਼ੁੱਕਰਵਾਰ ਨੂੰ ਪਹਿਲੀ ਜਮਾਤ ਦੇ ਕਲਾਸਰੂਮ ਵਿੱਚ ਆਪਣੇ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਮੀਡੀਆ ਰਿਪੋਰਟ ਅਨੁਸਾਰ ਸਿਟੀ ਪੁਲਿਸ ਅਤੇ ਸਕੂਲ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਰਿਚਨੇਕ ਐਲੀਮੈਂਟਰੀ ਸਕੂਲ ਵਿਚ ਗੋਲੀਬਾਰੀ ਵਿਚ ਕੋਈ ਹੋਰ ਵਿਦਿਆਰਥੀ ਜ਼ਖਮੀ ਨਹੀਂ ਹੋਇਆ ਹੈ। 30 ਸਾਲਾ ਮਹਿਲਾ ਅਧਿਆਪਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ।  ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਦੁਪਹਿਰ ਤੱਕ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋਇਆ ਹੈ।

ਪੁਲਿਸ ਨੇ ਦੱਸਿਆ ਕਿ ਬੱਚੇ ਕੋਲ ਕਲਾਸ ਵਿੱਚ ਹੈਂਡਗਨ ਸੀ ਅਤੇ ਉਨ੍ਹਾਂ ਨੇ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੋਲੀਬਾਰੀ ਕੋਈ ‘ਹਾਦਸਾ’ ਨਹੀਂ ਸੀ। ਮਿਲੀ ਜਾਣਕਾਰੀ ਅਨੁਸਾਰ ਲਗਭਗ 185,000 ਦੀ ਆਬਾਦੀ ਵਾਲਾ ਦੱਖਣ-ਪੂਰਬੀ ਵਰਜੀਨੀਆ ਦਾ ਇੱਕ ਸ਼ਹਿਰ, ਇਸ ਦੇ ਸ਼ਿਪਯਾਰਡਾਂ ਲਈ ਜਾਣਿਆ ਜਾਂਦਾ ਹੈ, ਜੋ ਦੇਸ਼ ਦੇ ਏਅਰਕ੍ਰਾਫਟ ਕੈਰੀਅਰ ਅਤੇ ਹੋਰ ਯੂਐਸ ਨੇਵੀ ਜਹਾਜ਼ਾਂ ਦਾ ਨਿਰਮਾਣ ਕਰਦੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਬੱਚੇ ਨੂੰ ਬੰਦੂਕ ਕਿੱਥੋਂ ਮਿਲੀ।

ਵਰਜੀਨੀਆ ਡਿਪਾਰਟਮੈਂਟ ਆਫ਼ ਐਜੂਕੇਸ਼ਨ ਵੈਬਸਾਈਟ ਦੇ ਅਨੁਸਾਰ, ਰਿਚਨੇਕ ਵਿੱਚ ਕਿੰਡਰਗਾਰਟਨ ਤੋਂ ਪੰਜਵੀਂ ਜਮਾਤ ਤੱਕ ਲਗਭਗ 550 ਵਿਦਿਆਰਥੀ ਹਨ। ਸਕੂਲ ਪ੍ਰਬੰਧਕ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸੋਮਵਾਰ ਨੂੰ ਸਕੂਲ ਨਹੀਂ ਖੁੱਲ੍ਹੇਗਾ। ਮਹਿਲਾ ਅਧਿਆਪਕ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ। ਇਹ ਘਟਨਾ ਪਹਿਲੀ ਜਮਾਤ ਦੇ ਕਲਾਸ ਰੂਮ 'ਚ ਵਿਦਿਆਰਥੀ ਅਤੇ ਅਧਿਆਪਕ ਵਿਚਕਾਰ 'ਬਹਿਸਬਾਜ਼ੀ' ਤੋਂ ਬਾਅਦ ਵਾਪਰੀ।

ਪੁਲਿਸ ਨੇ ਘਟਨਾ ਵਿਚ ਵਰਤੇ ਗਏ ਅਸਲ ਹਥਿਆਰ ਦਾ ਨਾਂ ਨਹੀਂ ਦੱਸਿਆ ਪਰ ਕਿਹਾ ਕਿ ਲੜਕਾ ਪਿਸਤੌਲ ਨਾਲ ਲੈਸ ਸੀ। ਸਕੂਲ ਦੇ ਜ਼ਿਲ੍ਹਾ ਮੁਖੀ ਡਾਕਟਰ ਜਾਰਜ ਪਾਰਕਰ ਨੇ ਕਿਹਾ ਕਿ 'ਇਹ ਭਿਆਨਕ ਹੈ, ਅਜਿਹਾ ਕਦੇ ਨਹੀਂ ਹੋਣਾ ਚਾਹੀਦਾ। ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਜਿਹਾ ਦੁਬਾਰਾ ਨਹੀਂ ਹੋਵੇਗਾ।