Study: ਕੋਰੋਨਾ ਦੌਰਾਨ 17 ਹਜ਼ਾਰ ਮੌਤਾਂ ਲਈ ਇਹ ਦਵਾਈ ਜ਼ਿੰਮੇਵਾਰ!
ਡਾਕਟਰਾਂ ਨੇ ਮਰੀਜ਼ਾਂ ਨੂੰ ਨਿਡਰ ਹੋ ਕੇ ਦਵਾਈ ਲੈਣ ਦੀ ਦਿੱਤੀ ਸੀ ਸਲਾਹ
ਵਾਸ਼ਿੰਗਟਨ - Hydroxychloroquine (HCQ) ਦੇ ਸਬੰਧ ਵਿਚ ਇੱਕ ਨਵਾਂ ਅਧਿਐਨ ਸਾਹਮਣੇ ਆਇਆ ਹੈ। ਇਸ ਅਧਿਐਨ 'ਚ ਕਿਹਾ ਗਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਡਾਕਟਰਾਂ ਨੇ ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ ਅਤੇ ਹੁਣ ਇਸ ਦਵਾਈ ਨਾਲ 17 ਹਜ਼ਾਰ ਮੌਤਾਂ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਰਿਪੋਰਟ ਦੇ ਅਨੁਸਾਰ, ਫਰਾਂਸੀਸੀ ਖੋਜਕਰਤਾਵਾਂ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਮਾਰਚ ਤੋਂ ਜੁਲਾਈ 2020 ਤੱਕ ਕੋਵਿਡ -19 ਦੀ ਪਹਿਲੀ ਲਹਿਰ ਦੇ ਦੌਰਾਨ, ਬਿਮਾਰੀ ਕਾਰਨ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਹਾਈਡ੍ਰੋਕਸਾਈਕਲੋਰੋਕਿਨ ਦਿੱਤੇ ਜਾਣ ਤੋਂ ਬਾਅਦ ਛੇ ਦੇਸ਼ਾਂ ਵਿਚ ਲਗਭਗ 17 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੋਵੇਗੀ।
ਕੋਰੋਨਾ ਮਹਾਮਾਰੀ ਦੇ ਦੌਰਾਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਲੈਣ ਦੀ ਅਪੀਲ ਕੀਤੀ, ਜਿਸ ਦੀ ਵਰਤੋਂ ਅਕਸਰ ਰਾਇਮੇਟਾਇਡ ਗਠੀਆ ਅਤੇ ਲੂਪਸ ਦੇ ਇਲਾਜ ਲਈ ਕੀਤੀ ਜਾਂਦੀ ਹੈ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਖ਼ੁਦ 'ਚਮਤਕਾਰੀ ਦਵਾਈ' ਲੈ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਹਾਈਡ੍ਰੋਕਸਾਈਕਲੋਰੋਕਿਨ ਮਲੇਰੀਆ ਦੀ ਇੱਕ ਦਵਾਈ ਹੈ ਜਿਸ ਦੀ ਵਰਤੋਂ ਕੋਵਿਡ-19 ਦੇ ਇਲਾਜ ਵਿਚ ਵੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਸੀ। ਬਾਇਓਮੈਡੀਸਨ ਅਤੇ ਫਾਰਮਾਕੋਥੈਰੇਪੀ ਦੇ ਫਰਵਰੀ ਅੰਕ ਵਿੱਚ ਪ੍ਰਕਾਸ਼ਿਤ ਅਧਿਐਨ ਦਰਸਾਉਂਦਾ ਹੈ ਕਿ ਮੌਤਾਂ ਦੀ ਗਿਣਤੀ ਵਿਚ ਵਾਧਾ ਦਿਲ ਦੀ ਅਰੀਥਮੀਆ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਵਰਗੇ ਮਾੜੇ ਪ੍ਰਭਾਵਾਂ ਦੇ ਕਾਰਨ ਸੀ। ਰਿਪੋਰਟ ਮੁਤਾਬਕ ਅਧਿਐਨ 'ਚ ਜਿਨ੍ਹਾਂ 6 ਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ 'ਚ ਅਮਰੀਕਾ, ਤੁਰਕੀ, ਬੈਲਜੀਅਮ, ਫਰਾਂਸ, ਸਪੇਨ ਅਤੇ ਇਟਲੀ ਸ਼ਾਮਲ ਹਨ।
(For more news apart from hydroxychloroquine , stay tuned to Rozana Spokesman)