ਐਪਲ ਫਿਰ ਬਣੀ ਦੁਨੀਆਂ ਦੀ ਸੱਭ ਤੋਂ ਵੱਡੀ ਕੰਪਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਐਪਲ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ ਬਣ ਗਈ ਹੈ.....

Apple largest company

ਸੈਨ ਫ੍ਰਾਂਸਿਸਕੋ : ਐਪਲ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮੰਗਲਵਾਰ ਨੂੰ ਐਪਲ ਨੇ ਮਾਈਕ੍ਰੋਸਾਫਟ ਨੂੰ ਪਿੱਛੇ ਛੱਡ ਦਿੱਤਾ। ਐਪਲ ਦਾ ਵੈਲਿਊਏਸ਼ਨ 58.29 ਲੱਖ ਕਰੋੜ ਰੁਪਏ (82,100 ਕਰੋੜ ਡਾਲਰ) ਹੋ ਗਿਆ ਹੈ। ਮਾਈਕ੍ਰੋਸਾਫਟ ਦਾ ਮਾਰਕਿਟ ਕੈਪ 58.14 ਲੱਖ ਕਰੋੜ ਰੁਪਏ (81,900 ਕਰੋੜ ਡਾਲਰ) ਹੈ। 57.93 ਲੱਖ ਕਰੋੜ ਰੁਪਏ (81,600 ਕਰੋੜ ਡਾਲਰ) ਦੇ ਨਾਲ ਐਮਾਜ਼ਾਨ ਤੀਜੇ ਨੰਬਰ 'ਤੇ ਹੈ।  ਨਵੰਬਰ 'ਚ ਐਪਲ ਨੂੰ ਪਿੱਛੇ ਛੱਡ ਮਾਈਕ੍ਰੋਸਾਫਟ ਸਭ ਤੋਂ ਜ਼ਿਆਦਾ ਵੈਲਿਊ ਵਾਲੀ ਕੰਪਨੀ ਬਣ ਗਈ ਸੀ।