ਲੰਡਨ ਵਿਚ ਪੰਜਾਬੀ ਨੇ ਖ਼ਰੀਦੀਆਂ ਅਪਣੀ ਪੱਗ ਦੇ ਰੰਗ ਦੀਆਂ 20 ਕਾਰਾਂ
ਲੰਡਨ ਦੇ ਬਿਜਨੇਸਮੈਨ ਪੱਗ ਵਾਲੇ ਰੂਬੇਨ ਸਿੰਘ ਨੇ 50 ਕਰੋੜ ਖ਼ਰਚ ਕਰ ਕੇ 6 ਰਾਲਸ ਰਾਇਸ ਕਾਰਾਂ ਖ਼ਰੀਦੀਆਂ ਹਨ......
Ruben Singh with his cars
ਲੰਡਨ: ਲੰਡਨ ਦੇ ਬਿਜਨੇਸਮੈਨ ਪੱਗ ਵਾਲੇ ਰੂਬੇਨ ਸਿੰਘ ਨੇ 50 ਕਰੋੜ ਖ਼ਰਚ ਕਰ ਕੇ 6 ਰਾਲਸ ਰਾਇਸ ਕਾਰਾਂ ਖ਼ਰੀਦੀਆਂ ਹਨ। ਉਨ੍ਹਾਂ ਕੋਲ ਹੁਣ 20 ਰਾਲਸ ਰਾਇਸ ਕਾਰਾਂ ਹੋ ਚੁਕੀਆਂ ਹਨ। ਇਸ ਦੇ ਪਿੱਛੇ ਦੀ ਕਹਾਣੀ ਜੁੜੀ ਹੈ ਪੱਗ ਦੀ ਇੱਜ਼ਤ ਅਤੇ ਸਨਮਾਨ ਨਾਲ। ਜ਼ਿਕਰਯੋਗ ਹੈ ਕਿ 2017 ਵਿਚ ਕਿਸੇ ਅੰਗ੍ਰੇਜ਼ ਨੇ ਪੱਗ ਨੂੰ ਲੈ ਕੇ ਰੂਬੇਨ ਦੀ ਬੇਇੱਜ਼ਤੀ ਕੀਤੀ ਸੀ। ਪੱਗ ਦੀ ਤਾਕਤ ਅਤੇ ਸ਼ਾਨ ਵਿਖਾਉਣ ਲਈ ਉਨ੍ਹਾਂ ਨੇ ਉਦੋਂ ਤੋਂ ਅਪਣੀ ਹਰ ਪੱਗ ਦੇ ਰੰਗਾਂ ਦੀਆਂ ਰਾਲਸ ਰਾਇਸ ਕਾਰਾਂ ਖ਼ਰੀਦਣੀਆਂ ਸ਼ੁਰੂ ਕਰ ਦਿਤੀਆਂ ਹਨ। ਉਨ੍ਹਾਂ ਦੀ ਕੁਲੈਕਸ਼ਨ ਵਿਚ ਫੈਂਟਮ, ਕਲਿਨਨ ਅਤੇ ਹੋਰ ਕਾਰਾਂ ਸ਼ਾਮਲ ਹਨ।