ICC: ਟਰੰਪ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ 'ਤੇ ਲਗਾਈ ਪਾਬੰਦੀ
ਟਰੰਪ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ 'ਤੇ ਲਗਾਈ ਪਾਬੰਦੀ
File Photo
ICC: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) 'ਤੇ ਪਾਬੰਦੀਆਂ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ।
ਇਸ ਵਿੱਚ, ਆਈਸੀਸੀ 'ਤੇ ਅਮਰੀਕਾ ਅਤੇ ਉਸਦੇ ਨਜ਼ਦੀਕੀ ਸਹਿਯੋਗੀ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਗੈਰ-ਕਾਨੂੰਨੀ ਅਤੇ ਬੇਬੁਨਿਆਦ ਕਾਰਵਾਈ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਇਸ ਕਦਮ ਨਾਲ ਉਨ੍ਹਾਂ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਵਿੱਤੀ ਅਤੇ ਵੀਜ਼ਾ ਪਾਬੰਦੀਆਂ ਲੱਗ ਜਾਣਗੀਆਂ ਜੋ ਅਮਰੀਕੀ ਨਾਗਰਿਕਾਂ ਜਾਂ ਸਹਿਯੋਗੀਆਂ ਦੀ ਆਈਸੀਸੀ ਜਾਂਚ ਵਿੱਚ ਸਹਾਇਤਾ ਕਰਦੇ ਹਨ।
ਟਰੰਪ ਨੇ ਇਸ ਹੁਕਮ 'ਤੇ ਅਜਿਹੇ ਸਮੇਂ ਵਿਚ ਦਸਤਖਤ ਕੀਤੇ ਹਨ ਜਦੋਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਾਸ਼ਿੰਗਟਨ ਦੇ ਦੌਰੇ 'ਤੇ ਹਨ।