ਟਰੰਪ ਸਰਕਾਰ ਨੂੰ ਇੱਕ ਹੋਰ ਝਟਕਾ, USAID ਦੇ 9700 ਤੋਂ ਵੱਧ ਕਰਮਚਾਰੀਆਂ ਦੀ ਹੋ ਸਕਦੀ ਹੈ ਛਾਂਟੀ!
ਮੀਡੀਆ ਰਿਪੋਰਟਾਂ ਮੁਤਾਬਕ 10,000 ਤੋਂ ਵੱਧ ਕਰਮਚਾਰੀਆਂ ਵਾਲੀ ਇਸ ਏਜੰਸੀ ਵਿੱਚ ਹੁਣ ਸਿਰਫ਼ 300 ਤੋਂ ਘੱਟ ਲੋਕਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਦੇਸ਼-ਵਿਦੇਸ਼ 'ਚ ਹਲਚਲ ਮਚੀ ਹੋਈ ਹੈ। ਹੁਣ ਟਰੰਪ ਪ੍ਰਸ਼ਾਸਨ ਯੂਐਸਏਆਈਡੀ (ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ) ਵਿੱਚ ਵੱਡੇ ਪੱਧਰ 'ਤੇ ਛਾਂਟੀ ਦੀ ਯੋਜਨਾ ਬਣਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 10,000 ਤੋਂ ਵੱਧ ਕਰਮਚਾਰੀਆਂ ਵਾਲੀ ਇਸ ਏਜੰਸੀ ਵਿੱਚ ਹੁਣ ਸਿਰਫ਼ 300 ਤੋਂ ਘੱਟ ਲੋਕਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਟੇਸਲਾ ਅਤੇ ਸਪੇਸਐਕਸ ਦੇ ਮਾਲਕ ਐਲੋਨ ਮਸਕ, ਜੋ ਟਰੰਪ ਦੇ ਕਰੀਬੀ ਮੰਨੇ ਜਾਂਦੇ ਹਨ, ਇਸ ਸਰਕਾਰੀ ਪੁਨਰਗਠਨ ਯੋਜਨਾ ਦੀ ਅਗਵਾਈ ਕਰ ਰਹੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਹੁਣ ਸਿਰਫ਼ 294 ਮੁਲਾਜ਼ਮ ਹੀ ਆਪਣੀ ਨੌਕਰੀ ਬਚਾ ਸਕਣਗੇ, ਜਿਨ੍ਹਾਂ ਵਿੱਚੋਂ ਸਿਰਫ਼ 12 ਅਫ਼ਰੀਕਾ ਡਵੀਜ਼ਨ ਵਿੱਚ ਅਤੇ ਸਿਰਫ਼ 8 ਹੀ ਏਸ਼ੀਆ ਡਵੀਜ਼ਨ ਵਿੱਚ ਹੋਣਗੇ।
USAID ਦੇ ਸਾਬਕਾ ਮੁਖੀ ਜੇ. ਬ੍ਰਾਇਨ ਐਟਵੁੱਡ ਨੇ ਇਸ ਫ਼ੈਸਲੇ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ, "ਇਹ ਬਹੁਤ ਹੀ ਹੈਰਾਨ ਕਰਨ ਵਾਲਾ ਕਦਮ ਹੈ। ਇਸ ਏਜੰਸੀ ਨੇ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਮੌਤ ਤੋਂ ਬਚਾਉਣ ਵਿੱਚ ਮਦਦ ਕੀਤੀ ਹੈ, ਪਰ ਇੰਨੀ ਵੱਡੀ ਛਾਂਟੀ ਇਸ ਦੀ ਹੋਂਦ ਨੂੰ ਖ਼ਤਮ ਕਰ ਦੇਵੇਗੀ।"
ਉਸ ਨੇ ਇਹ ਵੀ ਕਿਹਾ ਕਿ "ਇਹ ਛਾਂਟੀ ਵਾਸ਼ਿੰਗਟਨ ਦੀ ਸਭ ਤੋਂ ਵੱਡੀ ਮਾਨਵਤਾਵਾਦੀ ਸਹਾਇਤਾ ਏਜੰਸੀ ਨੂੰ ਕਮਜ਼ੋਰ ਕਰ ਸਕਦੀ ਹੈ, ਜਿਸ ਦਾ ਵਿਸ਼ਵ ਪੱਧਰ 'ਤੇ ਰਾਹਤ ਯਤਨਾਂ 'ਤੇ ਡੂੰਘਾ ਪ੍ਰਭਾਵ ਪਵੇਗਾ।
ਮੰਗਲਵਾਰ ਨੂੰ, ਟਰੰਪ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਕਿ ਦੁਨੀਆ ਭਰ ਵਿੱਚ ਸਿੱਧੇ ਤੌਰ 'ਤੇ ਭਰਤੀ ਕੀਤੇ ਗਏ USAID ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ ਅਤੇ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਕਰਮਚਾਰੀਆਂ ਨੂੰ ਵਾਪਸ ਬੁਲਾਇਆ ਜਾਵੇਗਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਪ੍ਰਸ਼ਾਸਨ ਇਹ ਨਿਰਧਾਰਤ ਕਰ ਰਿਹਾ ਹੈ ਕਿ ਕਿਹੜੇ ਪ੍ਰੋਗਰਾਮਾਂ ਨੂੰ ਆਦੇਸ਼ ਤੋਂ ਛੋਟ ਦਿੱਤੀ ਜਾਵੇਗੀ।