US Plane Goes Missing: 10 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਵਾ ’ਚ ਹੋਇਆ ਗ਼ਾਇਬ

ਏਜੰਸੀ

ਖ਼ਬਰਾਂ, ਕੌਮਾਂਤਰੀ

US Plane Goes Missing: ਅਲਾਸਕਾ ਦੇ ਨੋਮ ਵਲ ਜਾ ਰਿਹਾ ਸੀ ਜਹਾਜ਼, ਤਲਾਸ਼ੀ ਮੁਹਿੰਮ ਜਾਰੀ

Plane carrying 10 people disappears in mid-air

 

US Plane Goes Missing: ਬੇਰਿੰਗ ਏਅਰ ਦੀ ਇਕ ਉਡਾਣ ਜੋ 10 ਲੋਕਾਂ ਨੂੰ ਲੈ ਕੇ ਅਲਾਸਕਾ ਦੇ ਨੋਮ ਵਲ ਜਾ ਰਹੀ ਸੀ। ਇਹ ਫ਼ਲਾਈਟ ਵੀਰਵਾਰ ਦੁਪਹਿਰ ਨੂੰ ਲਾਪਤਾ ਹੋ ਗਈ ਸੀ। ਇਹ ਫ਼ਲਾਈਟ ਅਲਾਸਕਾ ਦੇ ਯੂੁਨਾਲਾਕਲੀਟ ਤੋਂ 2:37 ਲੋਕਲ ਸਮੇਂ ’ਤੇ ਉਡਾਣ ਭਰਨ ਦੇ ਬਾਅਦ 3:16 ਵਜੇ ’ਤੇ ਰਡਾਰ ਤੋਂ ਗ਼ਾਇਬ ਹੋ ਗਈ, ਜਿਵੇਂ ਕਿ ਫ਼ਲਾਈਟ ਟ੍ਰੈਕਿੰਗ ਵੈਬਸਾਈਟ ਫ਼ਲਾਈਟਰਾਡਾਰ ਦੇ ਡੇਟਾ ’ਚ ਦਸਿਆ ਗਿਆ ਹੈ। ਇਹ ਫ਼ਲਾਈਟ, ਹਿਕ ਸੇਸਨਾ208ਬੀ ਗ੍ਰੈਂਡ ਕੈਰਾਵਨ ਏਅਰਕ੍ਰਾਫ਼ਟ, 10 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ, ਜਿਨ੍ਹਾਂ ’ਚ ਇਕ ਪਾਇਲਟ ਵੀ ਸ਼ਾਮਲ ਸੀ।

ਅਲਾਸਕਾ ਦੇ ਪਬਲਿਕ ਸੇਫ਼ਟੀ ਡਿਪਾਰਟਮੈਂਟ ਮੁਤਾਬਕ ਸਰਚ ਆਪਰੇਸ਼ਨ ਜਾਰੀ ਹੈ। ਵਾਲੰਟੀਅਰ ਵਿਭਾਗਾਂ ਨੇ ਦਸਿਆ ਕਿ ਉਹ ਨੋਮ ਅਤੇ ਵ੍ਹਾਈਟ ਮਾਉਂਟੇਨ ਦੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਮੀਨ ’ਤੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਹਾਲਾਂਕਿ ਖ਼ਰਾਬ ਮੌਸਮ ਕਾਰਨ ਹਵਾਈ ਖੋਜ ਨੂੰ ਰੋਕ ਦਿਤਾ ਗਿਆ ਹੈ। ਸਰਚ ਆਪਰੇਸ਼ਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਰਫ਼ਬਾਰੀ ਅਤੇ ਤੂਫ਼ਾਨੀ ਮੌਸਮ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀ ਅਤੇ ਵਲੰਟੀਅਰ ਜਹਾਜ਼ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਯਾਤਰੀਆਂ ਨੂੰ ਸੁਰੱਖਿਅਤ ਲੱਭਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।