ਅਮਰੀਕੀ ਜੱਜ ਵਲੋਂ ਡੋਨਾਲਡ ਟਰੰਪ ਨੂੰ ਵੱਡਾ ਝਟਕਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਰਕਾਰੀ ਕਰਮਚਾਰੀਆਂ ਨੂੰ ਰਿਟਾਇਰਮੈਂਟ ਪੈਕੇਜ ਨਾਲ ਅਸਤੀਫ਼ਾ ਦੇਣ ਦੇ ਪ੍ਰਸਤਾਵ ’ਤੇ ਲਾਈ ਅਸਥਾਈ ਰੋਕ 

US judge blocks Trump's plan to offer government workers

ਹੁਣ ਤਕ 40,000 ਤੋਂ ਵੱਧ ਕਰਮਚਾਰੀਆਂ ਨੇ ਇਸ ਪ੍ਰਸਤਾਵ ਨੂੰ ਕੀਤਾ ਹੈ ਸਵੀਕਾਰ 


ਇਕ ਅਮਰੀਕੀ ਜੱਜ ਨੇ ਵੀਰਵਾਰ ਨੂੰ ਟਰੰਪ ਪ੍ਰਸ਼ਾਸਨ ਦੁਆਰਾ ਸਰਕਾਰੀ ਕਰਮਚਾਰੀਆਂ ਲਈ ਪ੍ਰਸਤਾਵਿਤ ਰਿਟਾਇਰਮੈਂਟ ਪੈਕੇਜ ਨਲਾ ਅਸਤੀਫ਼ਾ ਦੇਣ ਦੇ ਪ੍ਰਸਤਾਵ ’ਤੇ ਘੱਟੋ ਘੱਟ ਸੋਮਵਾਰ ਤਕ ਅਸਥਾਈ ਤੌਰ ’ਤੇ ਰੋਕ ਲਗਾ ਦਿਤੀ ਹੈ, ਜਿਸ ਨਾਲ ਇਸ ਨੂੰ ਰੋਕਣ ਲਈ ਮੁਕੱਦਮਾ ਕਰਨ ਵਾਲੀਆਂ ਲੇਬਰ ਯੂਨੀਅਨਾਂ ਨੂੰ ਸ਼ੁਰੂਆਤੀ ਜਿੱਤ ਮਿਲੀ ਹੈ। ਵ੍ਹਾਈਟ ਹਾਊਸ ਦੇ ਇਕ ਸੂਤਰਾਂ ਨੇ ਰਾਇਟਰਜ਼ ਨੂੰ ਦਸਿਆ ਕਿ ਪ੍ਰਸਵਾਤ ’ਤੇ ਰੋਕ ਲਾਉਣ ਦੇ ਬਾਵਜੂਦ 40,000 ਤੋਂ ਵੱਧ ਸੰਘੀ ਕਰਮਚਾਰੀਆਂ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ।

ਬੋਸਟਨ ਵਿਚ ਅਮਰੀਕੀ ਡਿਸਟ੍ਰਿਕਟ ਜੱਜ ਜਾਰਜ ਓ’ਟੂਲ ਦੇ ਫ਼ੈਸਲੇ ਨਾਲ ਟਰੰਪ ਪ੍ਰਸ਼ਾਸਨ ਦੁਆਰਾ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਦੇ ਉਸ ਪ੍ਰਸਤਾਵਵ ਨੂੰ ਇਕ ਵੱਡਾ ਝਕਟਾ ਲੱਗਾ ਹੈ। ਜੋ ਸੰਘੀ ਕਰਮਚਾਰੀਆਂ ਨੂੰ ਸੰਘੀ ਸਰਕਾਰ ਵਿਚ ਸੁਧਾਰ ਲਈ ਇਕ ਬੇਮਿਸਾਲ ਮੁਹਿੰਮ ਵਿਚ ਆਪਣੀਆਂ ਨੌਕਰੀਆਂ ਛੱਡਣ ਲਈ ਦਬਾਅ ਪਾ ਰਿਹਾ ਹੈ। ਜੱਜ ਓ‘ਟੂਲ ਸੋਮਵਾਰ ਨੂੰ ਹੋਣ ਵਾਲੀ ਸੁਣਵਾਈ ’ਚ ਯੂਨੀਅਨਾਂ ਦੁਆਰਾ ਕਾਨੂੰਨੀ ਚੁਨੌਤੀ ’ਤੇ ਵਿਚਾਰ ਕਰਨ ਤੋਂ ਬਾਅਦ ਇਸ ਪ੍ਰਸਤਾਵ ’ਚ ਹੋਰ ਦੇਰੀ ਕਰਨ ਜਾਂ ਇਸ ’ਤੇ ਲੰਮੇ ਸਮੇਂ ਤਕ ਅਸਥਾਈ ਰੋਕ ਲਾਉਣ ਬਾਰੇ ਸੋਚ ਸਕਦੇ ਹਨ।