US News: ਅਮਰੀਕਾ ਨੇ 8.74 ਕਰੋੜ ਖ਼ਰਚ ਕੇ 104 ਲੋਕਾਂ ਨੂੰ ਫ਼ੌਜੀ ਜਹਾਜ਼ ਰਾਹੀਂ ਭੇਜਿਆ ਸੀ ਭਾਰਤ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਨੇ 8.74 ਕਰੋੜ ਖ਼ਰਚ ਕੇ 104 ਲੋਕਾਂ ਨੂੰ ਭੇਜਿਆ ਸੀ ਭਾਰਤ 

ਅੰਮ੍ਰਿਤਸਰ ਹਵਾਈ ਅੱਡੇ ’ਤੇ ਖੜ੍ਹਾ ਅਮਰੀਕੀ ਸੈਨਾ ਦਾ ਜਹਾਜ਼

US News: ਬੀਤੇ ਦਿਨੀਂ ਟਰੰਪ ਪ੍ਰਸ਼ਾਸਨ ਨੇ 104 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਆਪਣੇ ਦ੍ਰਿੜ ਇਰਾਦੇ ਨੂੰ ਦਰਸਾਉਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਸੀ।

ਏਐਫਪੀ ਦੇ ਵਿਸ਼ਲੇਸ਼ਣ ਦੇ ਅਨੁਸਾਰ, ਭਾਰਤ ਭੇਜੇ ਗਏ 104 ਲੋਕਾਂ ਦੇ ਮਾਮਲੇ ਵਿੱਚ $1 ਮਿਲੀਅਨ (8.74 ਕਰੋੜ ਰੁਪਏ) ਤੱਕ ਦਾ ਖ਼ਰਚ ਆਇਆ ਹੈ। ਸਿੱਧੇ ਸ਼ਬਦਾਂ ਵਿਚ ਕਹਿ ਲਈਏ ਤਾਂ ਅਮਰੀਕਾ ਨੇ ਕਰੀਬ ਪੌਣੇ 9 ਕਰੋੜ ਖ਼ਰਚ ਕੇ 104 ਭਾਰਤੀਆਂ ਨੂੰ ਦੇਸ਼ ਵਿਚੋਂ ਕੱਢਿਆ ਹੈ। 

ਰਿਪੋਰਟ ਮੁਤਾਬਿਕ ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਫੌਜੀ ਉਡਾਣਾਂ ਦੀ ਕੀਮਤ ਇੱਕ ਆਮ ਨਾਗਰਿਕ ਯਾਤਰਾ ਨਾਲੋਂ ਤਿੰਨ ਗੁਣਾ ਜ਼ਿਆਦਾ ਹੋ ਸਕਦੀ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ "ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੇ ਦੇਸ਼ ਨਿਕਾਲੇ" ਨੂੰ ਪੂਰਾ ਕਰਨ ਦੇ ਵਾਅਦੇ ਨਾਲ ਚੁਣੇ ਗਏ ਸਨ। ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਜ਼ਿਆਦਾਤਰ ਪ੍ਰਵਾਸੀ ਲਾਤੀਨੀ ਅਮਰੀਕਾ ਤੋਂ ਹਨ।