ਬ੍ਰਿਟੇਨ ਦੀ ਮਹਾਰਾਣੀ ਨੇ ਆਪਣੀ ਸਥਾਈ ਰਿਹਾਇਸ਼ ਵਜੋਂ ਬਕਿੰਘਮ ਪੈਲੇਸ ਦੀ ਬਜਾਏ ਚੁਣਿਆ ਵਿੰਡਸਰ ਕੈਸਲ 

ਏਜੰਸੀ

ਖ਼ਬਰਾਂ, ਕੌਮਾਂਤਰੀ

ਮਹਾਰਾਣੀ ਨੇ ਆਪਣੇ 70 ਸਾਲਾਂ ਦੇ ਸ਼ਾਹੀ ਕਾਰਜਕਾਲ ਦਾ ਜ਼ਿਆਦਾਤਰ ਸਮਾਂ ਬਕਿੰਘਮ ਪੈਲੇਸ ਵਿੱਚ ਬਿਤਾਇਆ ਹੈ

Britain's Queen chooses Windsor Castle instead of Buckingham Palace as her permanent residence

ਲੰਡਨ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ 2 ਨੇ ਲੰਡਨ ਦੇ ਬਕਿੰਘਮ ਪੈਲੇਸ ਦੀ ਥਾਂ ਬਰਕਸ਼ਾਇਰ ਸਥਿਤ ਵਿੰਡਸਰ ਕੈਸਲ ਨੂੰ ਆਪਣੀ ਸਥਾਈ ਰਿਹਾਇਸ਼ ਵਜੋਂ ਚੁਣਿਆ ਹੈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ 'ਚ ਦਿੱਤੀ ਗਈ।

ਮਹਾਰਾਣੀ 2020 ਵਿਚ ਮਹਾਂਮਾਰੀ ਦੀ ਪਹਿਲੀ ਲਹਿਰ ਤੋਂ ਬਾਅਦ ਇਕਾਂਤਵਾਸ ਹੋਣ ਤੋਂ ਬਾਅਦ ਵਿੰਡਸਰ ਕੈਸਲ ਵਿਚ ਰਹਿ ਰਹੇ ਹਨ। ਜਦਕਿ, ਉਹ ਪਹਿਲਾਂ ਵੀਕੈਂਡ 'ਤੇ ਹੀ ਬਕਿੰਘਮ ਪੈਲੇਸ ਜਾਇਆ ਕਰਦੇ ਸਨ।

ਇੱਕ ਨਿਊਜ਼ ਰਿਪੋਰਟ ਅਨੁਸਾਰ, ਮਹਾਰਾਣੀ ਨੇ ਹੁਣ ਕੇਂਦਰੀ ਲੰਡਨ ਵਿੱਚ ਬਕਿੰਘਮ ਪੈਲੇਸ ਦੀ ਬਜਾਏ ਵਿੰਡਸਰ ਕੈਸਲ ਨੂੰ ਆਪਣੀ ਸਥਾਈ ਰਿਹਾਇਸ਼ ਅਤੇ ਮੁੱਖ ਦਫਤਰ ਵਜੋਂ ਤਰਜੀਹ ਦਿੱਤੀ ਹੈ। ਮਹਾਰਾਣੀ ਨੇ ਆਪਣੇ 70 ਸਾਲਾਂ ਦੇ ਸ਼ਾਹੀ ਕਾਰਜਕਾਲ ਦਾ ਜ਼ਿਆਦਾਤਰ ਸਮਾਂ ਬਕਿੰਘਮ ਪੈਲੇਸ ਵਿੱਚ ਬਿਤਾਇਆ ਹੈ।

ਬਕਿੰਘਮ ਪੈਲੇਸ 1837 ਤੋਂ ਬ੍ਰਿਟਿਸ਼ ਰਾਇਲ ਹਾਊਸ ਦਾ ਅਧਿਕਾਰਤ ਨਿਵਾਸ ਰਿਹਾ ਹੈ। ਅਖਬਾਰ ਨੇ ਸ਼ਾਹੀ ਘਰਾਣੇ ਦੇ ਇੱਕ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਮਹਾਰਾਣੀ ਹਾਲ ਹੀ ਵਿੱਚ ਕੋਰੋਨਾਵਾਇਰਸ ਦੀ ਲਾਗ ਤੋਂ ਠੀਕ ਹੋਣ ਤੋਂ ਬਾਅਦ ਵਿੰਡਸਰ ਕੈਸਲ ਤੋਂ ਆਪਣੀਆਂ ਭਵਿੱਖ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਗੇ ਤਾਂ ਜੋ ਉਹ ਜ਼ਿਆਦਾ ਯਾਤਰਾ ਕਰਨ ਤੋਂ ਬਚ ਸਕਣ।