ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਸਾਂਝੀ ਕੀਤੀ 500 ਕਿਲੋਗ੍ਰਾਮ ਦੇ ਰੂਸੀ ਬੰਬ ਦੀ ਤਸਵੀਰ, ਕਿਹਾ- ਸਾਡੇ ਲੋਕਾਂ ਨੂੰ ਬਚਾਉਣ ਵਿਚ ਸਾਡੀ ਮਦਦ ਕਰੋ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਸਮਾਨ ਨੂੰ ਬੰਦ ਕਰਨ ਵਿਚ ਸਾਡੀ ਮਦਦ ਕਰੋ। ਸਾਨੂੰ ਲੜਾਕੂ ਜਹਾਜ਼ ਪ੍ਰਦਾਨ ਕਰੋ। ਕੁਝ ਕਰੋ!

Ukraine's Foreign Minister shares pic of 500-kg Russian bomb that failed to explode

 

ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 12ਵਾਂ ਦਿਨ ਹੈ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿਚ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ ਤੇ ਇਸੇ ਜੰਗਬੰਦੀ ਦੇ ਵਿਚਕਾਰ ਯੂਕਰੇਨ ਦੇ ਵਿਦੇਸ਼ ਮੰਤਰੀ ਨੇ 500 ਕਿਲੋਗ੍ਰਾਮ ਦੇ ਰੂਸੀ ਬੰਬ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਇਹ ਭਿਆਨਕ 500 ਕਿਲੋਗ੍ਰਾਮ ਦਾ ਰੂਸੀ ਬੰਬ ਚੇਰਨੀਹਿਵ ਵਿਚ ਇੱਕ ਰਿਹਾਇਸ਼ੀ ਇਮਾਰਤ 'ਤੇ ਡਿੱਗਿਆ ਪਰ ਫਟਿਆ ਨਹੀਂ। ਕਈ ਹੋਰਾਂ ਨੇ ਬੇਕਸੂਰ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਮਾਰਿਆ। ਸਾਡੇ ਲੋਕਾਂ ਨੂੰ ਬਚਾਉਣ ਵਿਚ ਸਾਡੀ ਮਦਦ ਕਰੋ! ਅਸਮਾਨ ਨੂੰ ਬੰਦ ਕਰਨ ਵਿਚ ਸਾਡੀ ਮਦਦ ਕਰੋ। ਸਾਨੂੰ ਲੜਾਕੂ ਜਹਾਜ਼ ਪ੍ਰਦਾਨ ਕਰੋ। ਕੁਝ ਕਰੋ!

ਦੱਸ ਦਈਏ ਕਿ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿਚ ਇਕ ਵਾਰ ਫਿਰ ਜੰਗਬੰਦੀ ਦਾ ਐਲਾਨ ਕੀਤਾ ਹੈ ਤੇ ਇਹ ਜੰਗਬੰਦੀ ਭਾਰਤੀ ਸਮੇਂ ਅਨੁਸਾਰ 12.30 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਜੰਗ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਮਨੁੱਖੀ ਲਾਂਘਾ ਬਣਾਇਆ ਜਾਵੇਗਾ। ਇਹ ਦੂਜੀ ਵਾਰ ਹੈ ਜਦੋਂ ਰੂਸ ਨੇ ਯੂਕਰੇਨ ਵਿਚ ਜੰਗਬੰਦੀ ਦਾ ਐਲਾਨ ਕੀਤਾ ਹੈ।