'ਆਪ' ਯੂ.ਕੇ. ਨੂੰ ਮਜ਼ਬੂਤ ਕਰਨ ਲਈ ਮਿਡਲੈਂਡ 'ਚ ਵੱਡੀ ਤਬਦੀਲੀ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਮ ਆਦਮੀ ਪਾਰਟੀ ਯੂ.ਕੇ. ਦੇ ਸਮੂਹ ਵਲੰਟੀਅਰਾਂ ਦੀ ਅਹਿਮ ਮੀਟਿੰਗ ਲੰਦਨ ਈਸਟ ਦੇ ਕਨਵੀਨਰ ਰਾਜਿੰਦਰ ਸਿੰਘ ਥਿੰਦ, ਯੂ.ਕੇ. ਕਨਵੀਨਰ ਹਰਪ੍ਰੀਤ ਸਿੰਘ ਹੈਰੀ ਅਤੇ....

Meeting

ਲੰਦਨ, 11 ਜੁਲਾਈ (ਹਰਜੀਤ ਸਿੰਘ ਵਿਰਕ) : ਆਮ ਆਦਮੀ ਪਾਰਟੀ ਯੂ.ਕੇ. ਦੇ ਸਮੂਹ ਵਲੰਟੀਅਰਾਂ ਦੀ ਅਹਿਮ ਮੀਟਿੰਗ ਲੰਦਨ ਈਸਟ ਦੇ ਕਨਵੀਨਰ ਰਾਜਿੰਦਰ ਸਿੰਘ ਥਿੰਦ, ਯੂ.ਕੇ. ਕਨਵੀਨਰ ਹਰਪ੍ਰੀਤ ਸਿੰਘ ਹੈਰੀ ਅਤੇ ਜਗਜੀਤ ਸਿੰਘ ਢਿੱਲੋਂ ਦੇ ਵਿਸ਼ੇਸ ਉਪਰਾਲੇ ਨਾਲ ਵੈਸਟ ਲੰਦਨ 'ਚ ਕੀਤੀ ਗਈ।
ਇਸ ਦੌਰਾਨ ਰਾਜਿੰਦਰ ਸਿੰਘ ਥਿੰਦ ਨੇ ਪਾਰਟੀ ਵਲੰਟੀਅਰਾਂ ਤੇ ਸਹਿਯੋਗੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ 'ਆਪ' ਪ੍ਰਤੀ ਲੋਕਾਂ ਦਾ ਝੁਕਾਅ ਪਹਿਲਾਂ ਵਾਂਗ ਹੀ ਬਰਕਰਾਰ ਹੈ ਅਤੇ ਇਸ ਪਾਰਟੀ ਦੀ ਲੋਕਪ੍ਰਿਆਤਾ ਦਿਨ-ਬ-ਦਿਨ ਹੋਰ ਵੱਧ ਰਹੀ ਹੈ। ਹਰਪ੍ਰੀਤ ਹੈਰੀ ਨੇ ਕਿਹਾ ਕਿ ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਕ ਨਵੀਂ ਪਾਰਟੀ ਦਾ ਵਿਰੋਧੀ ਧਿਰ ਵਜੋਂ ਉੱਭਰਨਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ 'ਆਪ' ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ ਅਤੇ ਸੂਬੇ ਅੰਦਰ 'ਆਪ' ਦੀ ਸਰਕਾਰ ਚਾਹੁੰਦੇ ਹਨ।
ਜਗਜੀਤ ਢਿੱਲੋਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਪਾਰਟੀ ਪੰਜਾਬ ਵਿਚ ਅਪਣੀ ਸੁਤੰਤਰ ਸਰਕਾਰ ਬਣਾ ਕੇ ਪੰਜਾਬ ਦਾ ਲੋੜੀਂਦਾ ਵਿਕਾਸ ਕਰੇਗੀ। ਉਨ੍ਹਾਂ ਪਾਰਟੀ ਨੂੰ ਮਿਡਲੈਡ 'ਚ ਮਜ਼ਬੂਤ ਅਧਾਰ ਪ੍ਰਦਾਨ ਕਰਨ ਵਾਲੇ ਛੇਤੀ ਯੂ.ਕੇ. ਦੇ ਪ੍ਰਮੁੱਖ ਵੱਡੇ ਸ਼ਹਿਰਾਂ 'ਚ ਪਾਰਟੀ  ਵਲੰਟੀਅਰਾਂ ਤੇ ਸਹਿਯੋਗੀਆਂ ਨਾਲ ਪਾਰਟੀ ਦੇ ਮਜ਼ਬੂਤ ਸੰਗਠਨ ਲਈ ਅਹਿਮ ਵਿਚਾਰਾਂ ਕਰਨ 'ਤੇ ਦਿਨ-ਰਾਤ ਇਕ ਕਰ ਕੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਲੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਣ ਲਈ ਮੀਟਿੰਗਾਂ ਦਾ ਸਿਲਿਸਲਾ ਸ਼ੁਰੂ ਕਰਨ ਦੀਆਂ ਤਿਆਰੀਆਂ ਕਰ ਦਿਤੀਆਂ ਹਨ, ਜਿਸ ਤਹਿਤ ਯੂ.ਕੇ. ਦੇ ਪ੍ਰਮੁੱਖ ਸ਼ਹਿਰ ਲੈਸ਼ਟਰ ਦੀ 'ਆਪ' ਟੀਮ ਸਮੇਤ ਡਰਬੀ, ਬਰਮਿੰਘਮ, ਲਮਿੰਗਟਨ, ਕੈਂਟ, ਵੂਲਹੈਪਟਨ ਸਹਿਤ ਸਾਰੇ ਸ਼ਹਿਰਾਂ 'ਚ ਪਾਰਟੀ ਦਾ ਅਧਾਰ ਮਜ਼ਬੂਤ ਕਰਨ ਲਈ ਯਤਨ ਕੀਤੀ ਜਾਣਗੇ।
ਇਸ ਮੌਕੇ ਹਰਚਰਨ ਸਿੰਘ, ਭੁਪਿੰਦਰ ਸਿੰਘ, ਰਾਜਵਿੰਦਰ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ, ਰਵਿੰਦਰਪਾਲ ਸਿੰਘ, ਮਨਦੀਪ ਸਿੰਘ, ਰਵਿੰਦਰ ਸਿੰਘ, ਗੁਰਦਿਆਲ ਸਿੰਘ, ਸੁਖਵੰਤ ਸਿੰਘ ਆਦਿ ਹਾਜ਼ਰ ਸਨ।