ਬ੍ਰਿਟੇਨ ਦੀ ਮਸ਼ਹੂਰ ਚਿੜੀ ਹੇਨ ਹੈਰਿਅਰ ਖ਼ਤਮ ਹੋਣ ਕੰਢੇ
ਆਸਮਾਨ 'ਚ ਅਪਣੇ ਕਰਤਬਾਂ ਲਈ ਚਰਚਿਤ ਪੰਛੀ ਹੇਨ ਹੈਰਿਯਰ ਬ੍ਰਿਟੇਨ ਵਿਚ ਖ਼ਤਮ ਹੋਣ ਦੇ ਕੰਢੇ 'ਤੇ ਹੈ। ਇਕ ਨਵੇਂ ਅਧਿਐਨ 'ਚ ਇਸ ਪੰਛੀ 'ਤੇ ਮੰਡਰਾਉਂਦੇ ਇਸ ਖ਼ਤਰੇ ਦੀ ਚਿਤਾਵਨੀ
ਲੰਦਨ, 29 ਜੂਨ : ਆਸਮਾਨ 'ਚ ਅਪਣੇ ਕਰਤਬਾਂ ਲਈ ਚਰਚਿਤ ਪੰਛੀ ਹੇਨ ਹੈਰਿਯਰ ਬ੍ਰਿਟੇਨ ਵਿਚ ਖ਼ਤਮ ਹੋਣ ਦੇ ਕੰਢੇ 'ਤੇ ਹੈ। ਇਕ ਨਵੇਂ ਅਧਿਐਨ 'ਚ ਇਸ ਪੰਛੀ 'ਤੇ ਮੰਡਰਾਉਂਦੇ ਇਸ ਖ਼ਤਰੇ ਦੀ ਚਿਤਾਵਨੀ ਦਿਤੀ ਗਈ ਹੈ।
ਇਸ ਪ੍ਰਜਾਤੀ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਮਾਰੇ ਜਾਣ ਕਾਰਨ ਇਹ ਪੰਛੀ ਖ਼ਤਮ ਹੋਣ ਦੇ ਕੰਢੇ 'ਤੇ ਹੈ।
ਬ੍ਰਿਟੇਨ 'ਚ ਰਾਇਲ ਸੁਸਾਇਟੀ ਫ਼ਾਰ ਦੀ ਪ੍ਰੋਟੈਕਸ਼ਨ ਆਫ਼ ਬਰਡਸ ਵਲੋਂ ਕੀਤੇ ਗਏ ਸਰਵੇਖਣ ਮੁਤਾਬਕ ਬੀਤੇ ਛੇ ਸਾਲਾਂ ਵਿਚ ਇਸ ਪੰਛੀ ਦੀ ਕੁੱਲ ਗਿਣਤੀ 'ਚ 13 ਫ਼ੀ ਸਦੀ ਕਮੀ ਆਈ ਹੈ। ਇੰਗਲੈਂਡ 'ਚ ਇਨ੍ਹਾਂ ਪੰਛੀਆਂ ਦੇ ਪ੍ਰਜਨਨ ਕਰਨ ਵਾਲੇ ਸਿਰਫ਼ ਚਾਰ ਜੋੜੇ ਬਚੇ ਹਨ। ਸਕਾਟਲੈਂਡ 'ਚ ਇਹ ਗਿਣਤੀ 505 ਤੋਂ ਘੱਟ ਕੇ 460 ਅਤੇ ਵੇਲਸ 'ਚ 57 ਤੋਂ ਘੱਟ ਕੇ 35 ਰਹਿ ਗਈ ਹੈ।
ਪੰਛੀਆਂ 'ਚ ਇਸ ਬਦਲਾਅ ਦੇ ਕਈ ਕਾਰਨ ਹੋ ਸਕਦੇ ਹਨ। ਪਹਿਲਾਂ ਕੀਤੇ ਸੋਧ 'ਚ ਪਾਇਆ ਗਿਆ ਸੀ ਕਿ ਇਨ੍ਹਾਂ ਪੰਛੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਮਾਰਿਆ ਜਾਣਾ ਇਕ ਮੁੱਖ ਕਾਰਨ ਹੈ।
ਹੋਰ ਕਾਰਨਾਂ 'ਚ ਠੰਢ ਅਤੇ ਮੀਂਹ ਵਾਲਾ ਮੌਸਮ, ਆਵਾਸ ਪ੍ਰੰਬਧਨ ਵਿਚ ਬਦਲਾਅ ਅਤੇ ਸ਼ਿਕਾਰ 'ਚ ਕਮੀ ਹੋ ਸਕਦੀ ਹੈ। (ਪੀਟੀਆਈ)