ਪੁਲਾੜ ਦਾ ਕਚਰਾ ਸਾਫ਼ ਕਰਨ ਲਈ ਵਿਗਿਆਨੀਆਂ ਵਲੋਂ ਭੇਜੀ ਗਈ ਖ਼ਾਸ ਮਸ਼ੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਾੜ ਵਿਚ ਭੇਜੇ ਗਏ ਕੁੱਝ ਉਪਗ੍ਰਹਿ ਖ਼ਰਾਬ ਹੋਣ ਦੇ ਬਾਵਜੂਦ ਉਥੇ ਚੱਕਰ ਕੱਟ ਰਹੇ ਹਨ ਅਤੇ ਭਵਿੱਖ ਦੇ ਉਪਗ੍ਰਹਿ ਲਈ ਖ਼ਤਰਾ ਬਣ ਚੁੱਕੇ ਹਨ।

Experimental Space Junk Sweeper Launched New technique

ਵਾਸ਼ਿੰਗਟਨ : ਪੁਲਾੜ ਵਿਚ ਭੇਜੇ ਗਏ ਕੁੱਝ ਉਪਗ੍ਰਹਿ ਖ਼ਰਾਬ ਹੋਣ ਦੇ ਬਾਵਜੂਦ ਉਥੇ ਚੱਕਰ ਕੱਟ ਰਹੇ ਹਨ ਅਤੇ ਭਵਿੱਖ ਦੇ ਉਪਗ੍ਰਹਿ ਲਈ ਖ਼ਤਰਾ ਬਣ ਚੁੱਕੇ ਹਨ। ਇਨ੍ਹਾਂ ਨੂੰ ਸਾਫ਼ ਕਰਨ ਦੀ ਤਕਨੀਕ ਇਜ਼ਾਦ ਕਰਨ ਲਈ ਦੁਨੀਆਂ ਭਰ ਦੇ ਮਾਹਿਰ ਲੱਗੇ ਹੋਏ ਹਨ। ਖ਼ਬਰ ਹੈ ਕਿ ਪੁਲਾੜ ਵਿਗਿਆਨੀਆਂ ਨੇ ਧਰਤੀ ਦੇ ਉਪਰਲੇ ਵਾਤਾਵਰਣ ਵਿਚ ਚੱਕਰ ਕੱਟ ਰਹੇ ਬੇਕਾਰ ਹੋ ਚੁੱਕੇ ਉਪਗ੍ਰਹਿਾਂ ਦੀ ਸਫ਼ਾਈ ਲਈ ਇਸੇ ਹਫ਼ਤੇ ਇਕ ਉਪਗ੍ਰਹਿ ਭੇਜਿਆ ਹੈ। 

ਯੂਰਪੀ ਵਿਗਿਆਨੀਆਂ ਨੇ ਇਕ ਅਜਿਹੀ ਤਕਨੀਕ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੇ ਜ਼ਰੀਏ ਪੁਲਾੜ ਦੇ ਕਚਰੇ ਨੂੰ ਸਾਫ਼ ਕਰਨਾ ਆਸਾਨ ਹੋਵੇਗਾ। ਇਸ ਨੂੰ ਰਿਮੂਵ ਡੇਬਰਿਸ ਨਾਮ ਦਿਤਾ ਗਿਆ ਹੈ ਅਤੇ ਇਸ ਵਿਚ ਇਕ ਜਾਲ ਦੇ ਨਾਲ ਭਾਲਾਨੁਮਾ ਯੰਤਰ ਲੱਗਿਆ ਹੈ ਜੋ ਕਚਰੇ ਨੂੰ ਇਕੱਠਾ ਕਰਨ ਦਾ ਕੰਮ ਕਰੇਗਾ।ਇਹ ਉਪਕਰਨ ਸੋਮਵਾਰ ਨੂੰ ਸਪੇਕਐਕਸ ਦੇ ਰਿਸਾਈਕਲ ਰਾਕੇਟ ਫਾਲਕਨ 9 ਦੇ ਨਾਲ ਪੁਲਾੜ ਵਿਚ ਭੇਜਿਆ ਗਿਆ ਹੈ।

ਯੂਨੀਵਰਸਿਟੀ ਆਫ਼ ਸਰੇ ਦੁਆਰਾ ਬਣਾਏ ਇਸ ਸਫ਼ਾਈ ਯੰਤਰ ਦਾ ਵਜ਼ਨ ਲਗਭਗ 100 ਕਿਲੋਗ੍ਰਾਮ ਹੈ। ਇਸ ਦੇ ਨਿਰਮਾਣ 'ਤੇ ਯੂਰਪ ਦੇ 10 ਸਹਿਯੋਗੀਆਂ ਦਾ ਸਮੂਹ 2013 ਤੋਂ ਕੰਮ ਕਰ ਰਿਹਾ ਹੈ। ਇਸ ਵਿਚ ਏਅਰਬੱਸ ਅਤੇ ਯੂਨੀਵਰਸਿਟੀ ਆਫ਼ ਸਰੇ ਦਾ ਸਪੇਸ ਸੈਂਟਰ ਵੀ ਸ਼ਾਮਲ ਹੈ।

ਇਕ ਅਨੁਮਾਨ ਮੁਤਾਬਕ ਧਰਤੀ ਦੇ ਉਪਰਲੇ ਵਾਤਾਵਰਣ ਵਿਚ ਚੱਕਰ ਲਗਾ ਰਹੇ ਬੇਕਰ ਉਪਗ੍ਰਹਿ ਦੇ ਲਗਭਗ ਪੰਜ ਲੱਖ ਟੁਕੜੇ ਹਨ ਜੋ ਭਵਿੱਖ ਦੇ ਮਿਸ਼ਨਾਂ ਲਈ ਖ਼ਤਰਾ ਬਣ ਸਕਦੇ ਹਨ। ਇਸ ਵਿਚ ਅਜਿਹੇ ਉਪਗ੍ਰਹਿ ਹੋ ਸਕਦੇ ਹਨ, ਜਿਨ੍ਹਾਂ ਦਾ ਧਰਤੀ ਨਾਲੋਂ ਸੰਪਰਕ ਟੁੱਟ ਗਿਆ ਜਾਂ ਕਿਸੇ ਪੁਲਾੜ ਯਾਤਰੀ ਦੇ ਹੱਥ ਤੋਂ ਭੁੱਲ ਕੇ ਨਿਕਲ ਗਿਆ ਦਸਤਾਨਾ ਹੋ ਸਕਦਾ ਹੈ। 

ਅਨੁਮਾਨ ਹੈ ਕਿ 20 ਹਜ਼ਾਰ ਤੋਂ ਜ਼ਿਆਦਾ ਕਚਰੇ ਦੇ ਟੁਕੜਿਆਂ ਦਾ ਆਕਾਰ ਸਾਫ਼ਟਬਾਲ ਤੋਂ ਵੱਡਾ ਹੈ। ਇਹ ਕਚਰਾ 1.75 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਵਿਚ ਤੈਰ ਰਿਹਾ ਹੈ। ਇਹ ਰਫ਼ਤਾਰ ਇਕ ਰਾਕੇਟ ਜਾਂ ਸੈਟੇਲਾਈਟ ਨੂੰ ਨੁਕਸਾਨ ਪਹੁੰਚਾਉਣ ਨਹੀ ਕਾਫ਼ੀ ਹੈ।