ਡੈਟਾ ਲੀਕ ਹੋਣ ਮਗਰੋਂ ਲੋਕਾਂ ਦੇ ਇਨਬਾਕਸ 'ਚੋਂ ਹੁਣ ਜ਼ੁਕਰਬਰਗ ਦੇ ਸੁਨੇਹੇ ਵੀ ਗ਼ਾਇਬ
ਫੇਸਬੁੱਕ ਤੋਂ ਗੁਪਤ ਡੈਟਾ ਲੀਕ ਹੋਣ ਤੋਂ ਬਾਅਦ ਭਾਵੇਂ ਇਸ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਸਵਾਲਾਂ ਦੇ ਘੇਰੇ ਵਿਚ ਹਨ ਪਰ ਇਸ ਦੇ ਨਾਲ ਹੀ
ਨਿਊਯਾਰਕ : ਫੇਸਬੁੱਕ ਤੋਂ ਗੁਪਤ ਡੈਟਾ ਲੀਕ ਹੋਣ ਤੋਂ ਬਾਅਦ ਭਾਵੇਂ ਇਸ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਸਵਾਲਾਂ ਦੇ ਘੇਰੇ ਵਿਚ ਹਨ ਪਰ ਇਸ ਦੇ ਨਾਲ ਹੀ ਇਕ ਨਵੀਂ ਗੱਲ ਹੋਰ ਦੇਖਣ ਨੂੰ ਮਿਲ ਰਹੀ ਹੈ। ਉਹ ਇਹ ਹੈ ਕਿ ਲੋਕਾਂ ਦੇ ਇਨਬਾਕਸ ਵਿਚੋਂ ਫੇਸਬੁੱਕ ਸੰਸਥਾਪਕ ਦੇ ਸੰਦੇਸ਼ ਗਾਇਬ ਹੋ ਗਏ ਹਨ।
ਇਸ ਦਾ ਕੀ ਕਾਰਨ ਹੋ ਸਕਦਾ ਹੈ, ਇਹ ਤਾਂ ਸਮੇਂ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਬਾਰੇ ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਮਾਰਕ ਜ਼ੁਕਰਬਰਗ ਫਿ਼ਲਹਾਲ ਲੋਕਾਂ ਦੇ ਸਵਾਲਾਂ ਤੋਂ ਬਚਣਾ ਚਾਹੁੰਦੇ ਹਨ। ਫੇਸਬੁੱਕ ਦੇ ਤਕਨੀਕੀ ਵਿਭਾਗ ਦੀ ਵੈਬਸਾਈਟ ਟੇਕ ਕਰੰਚ ਨੇ ਕਿਹਾ ਹੈ ਕਿ ਲੋਕਾਂ ਦੇ ਇਨਬਾਕਸ ਵਿਚ ਆਏ ਸੁਨੇਹੇ ਹਟਾ ਲਏ ਗਏ ਹਨ, ਇਹ ਨਾ ਕੇਵਲ ਜ਼ੁਕਰਬਰਗ ਲਈ ਬਲਕਿ ਹੋਰ ਅਧਿਕਾਰੀਆਂ 'ਤੇ ਵੀ ਨਿਯਮ ਲਾਗੂ ਹੋ ਰਹੇ ਹਨ।
ਵੈਬਸਾਈਟ ਨੇ ਕਿਹਾ ਕਿ ਫੇਸਬੁੱਕ ਨੇ ਇਸ ਸਥਿਤੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਦਾ ਫ਼ੈਸਲਾ ਕਾਰਪੋਰੇਟ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਲਿਆ ਗਿਆ ਹੈ।
ਉਨ੍ਹਾਂ ਆਖਿਆ ਕਿ 2014 ਵਿਚ ਸੋਨੀ ਪਿਕਚਰਜ਼ ਦਾ ਈਮੇਲ ਹੈਕ ਹੋਣ ਤੋਂ ਬਾਅਦ ਅਸੀਂ ਅਪਣੇ ਅਧਿਕਾਰੀਆਂ ਦੇ ਸੰਚਾਰ ਨੂੰ ਸੁਰੱਖਿਅਤ ਰੱਖਣ ਲਈ ਕਈ ਬਦਲਾਅ ਕੀਤੇ ਹਨ, ਜਿਸ ਵਿਚ ਮਾਰਕ ਦੇ ਸੰਦੇਸ਼ਾਂ ਦੇ ਬਣੇ ਰਹਿਣ ਦਾ ਸਮਾਂ ਤੈਅ ਕਰਨਾ ਵੀ ਸ਼ਾਮਲ ਹੈ।