ਮੁੰਬਈ ਹਮਲੇ 'ਚ ਬਚੇ ਮੋਸ਼ੇ ਨੂੰ ਮਿਲੇ ਮੋਦੀ, ਦਿਤਾ ਭਾਰਤ ਆਉਣ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਹਮਲੇ ਵਿਚ ਬਚੇ ਅਤੇ ਹੁਣ 10 ਸਾਲ ਦੇ ਹੋ ਚੁੱਕੇ ਮੋਸ਼ੇ ਹੋਲਤਜਬਰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੋਸ਼ੇ ਨਾਲ ਉਸ ਦਾ ਪਰਵਾਰ ਵੀ ਸੀ।

Narendra Modi

ਯੇਰੂਸ਼ਲਮ, 5 ਜੁਲਾਈ : ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਹਮਲੇ ਵਿਚ ਬਚੇ ਅਤੇ ਹੁਣ 10 ਸਾਲ ਦੇ ਹੋ ਚੁੱਕੇ ਮੋਸ਼ੇ ਹੋਲਤਜਬਰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੋਸ਼ੇ ਨਾਲ ਉਸ ਦਾ ਪਰਵਾਰ ਵੀ ਸੀ। ਮੋਦੀ ਨਾਲ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵੀ ਮੌਜੂਦ ਸਨ।
         ਮੋਦੀ ਦੀ ਤਰਫ਼ੋਂ ਮੋਸ਼ੇ ਨੂੰ ਖ਼ਾਸ ਤੋਹਫ਼ਾ ਦਿਤਾ ਗਿਆ। ਮੋਸ਼ੇ ਦੇ ਦਾਦਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਜਿਹੋ ਜਿਹਾ ਪਿਆਰ ਤੁਸੀਂ ਵਿਖਾਇਆ ਹੈ, ਉਵੇਂ ਹੀ ਮੋਸ਼ੇ ਤੁਹਾਨੂੰ ਪਿਆਰ ਕਰਦਾ ਹੈ। ਮੁਲਾਕਾਤ ਦੌਰਾਨ ਮੋਦੀ ਨੇ ਮੋਸ਼ੇ ਨੂੰ ਭਾਰਤ ਆਉਣ ਦਾ ਸੱਦਾ ਦਿਤਾ ਜਿਸ ਤੋਂ ਬਾਅਦ ਨੇਤਨਯਾਹੂ ਨੇ ਕਿਹਾ ਕਿ ਉਹ ਮੋਸ਼ੇ ਨੂੰ ਅਪਣੇ ਨਾਲ ਲੈ ਕੇ ਭਾਰਤ ਆਉਣਗੇ। ਮੋਸ਼ੇ ਦੀ ਨਾਨੀ ਜਿਸ ਨੇ ਮੋਸ਼ੇ ਨੂੰ ਬਚਾਇਆ ਸੀ, ਵੀ ਮੁਲਾਕਾਤ ਸਮੇਂ ਮੌਜੂਦ ਸੀ। ਜ਼ਿਕਰਯੋਗ ਹੈ ਕਿ ਮੁੰਬਈ ਹਮਲੇ ਸਮੇਂ ਮੋਸ਼ੇ ਦੀ ਨਾਨੀ ਉਸ ਨੂੰ ਲੈ ਕੇ ਦੌੜ ਗਈ ਸੀ ਜਿਸ ਸਦਕਾ ਉਹ ਜ਼ਿੰਦਾ ਬਚ ਗਿਆ ਸੀ। ਮੋਸ਼ੇ ਨੇ ਮੋਦੀ ਨੂੰ ਟੁੱਟੀ-ਭੱਜੀ ਹਿੰਦੀ ਵਿਚ ਗਿਣਤੀ ਵੀ ਸੁਣਾਈ।
ਮੋਸ਼ੇ ਨੇ ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਮੋਦੀ ਨੂੰ ਤੋਹਫ਼ਾ ਵੀ ਦਿਤਾ।
ਮੋਸ਼ੇ ਨੇ ਕਿਹਾ ਕਿ ਉਹ ਮੋਦੀ ਨੂੰ ਬਹੁਤ ਪਸੰਦ ਕਰਦਾ ਹੈ। 2008 ਦੇ ਮੁੰਬਈ ਹਮਲੇ ਸਮੇਂ ਮੋਸ਼ੇ ਦੀ ਉਮਰ ਦੋ ਸਾਲ ਦੀ ਸੀ। ਇਸ ਹਮਲੇ 'ਚ ਉਸ ਦੇ ਮਾਤਾ ਪਿਤਾ ਮਾਰੇ ਗਏ ਸਨ। (ਏਜੰਸੀ)