ਕੈਨੇਡਾ 'ਚ ਭਿਆਨਕ ਸੜਕ ਹਾਦਸਾ, ਜੂਨੀਅਰ ਹਾਕੀ ਖਿਡਾਰੀਆਂ ਸਮੇਤ 14 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਸੈਸਕੇਚਵੈਨ ਵਿਚ ਇਕ ਵੱਡੇ ਸੜਕ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਇਕ ਬੱਸ ਅਤੇ ਸੈਮੀ ਟ੍ਰੇਲਰ...

accident

ਟੋਰਾਂਟੋ : ਕੈਨੇਡਾ ਦੇ ਸੈਸਕੇਚਵੈਨ ਵਿਚ ਇਕ ਵੱਡੇ ਸੜਕ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਇਕ ਬੱਸ ਅਤੇ ਸੈਮੀ ਟ੍ਰੇਲਰ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਦਸਿਆ ਜਾ ਰਿਹਾ ਕਿ ਬੱਸ ਵਿਚ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਬੱਸ ਵਿਚ ਸਫ਼ਰ ਕਰ ਰਹੇ ਸਨ।

 ਕੈਨੇਡਾ ਦੇ ਮੀਡੀਆ ਅਨੁਸਾਰ ਸ਼ੁੱਕਰਵਾਰ-ਸ਼ਨਿੱਚਰਵਾਰ ਦੀ ਰਾਤ ਹੋਏ ਇਸ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਟੀਸਡੇਲ ਖੇਤਰ ਵਿਚ ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿਚ ਕੁੱਲ 28 ਲੋਕ ਸਵਾਰ ਸਨ। ਕੈਨੇਡਾ ਦੀ ਦਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਨੁਸਾਰ ਇਸ ਹਾਦਸੇ ਵਿਚ ਮ੍ਰਿਤਕਾਂ ਤੋਂ ਇਲਾਵਾ 14 ਹੋਰ ਲੋਕ ਜ਼ਖਮੀ ਹੋਏ ਹਨ।

ਇਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਸ਼ਨਿੱਚਰਵਾਰ ਦੀ ਸਵੇਰ 5 ਵਜੇ ਟੀਸਡੇਲ ਸੈਸਕੈਚਵੈਨ ਤੋਂ 18 ਮੀਲ ਦੂਰ ਉੱਤਰ ਵਿਚ ਹਾਈਵੇਅ 'ਤੇ ਵਾਪਰਿਆ। ਹਾਦਸੇ ਤੋਂ ਬਾਅਦ ਹਾਈਵੇਅ 'ਤੇ ਵੀ ਲੰਬਾ ਜਾਮ ਲੱਗ ਗਿਆ।