ਉਤਰ ਪੱਛਮੀ ਨਾਈਜ਼ੀਰੀਆ 'ਚ ਡਾਕੂਆਂ ਦੇ ਹਮਲੇ 'ਚ 40 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਾਈਜ਼ੀਰੀਆ ਦੇ ਕਡੁਨਾ ਸੂਬੇ ਵਿਚ ਹਥਿਆਰਬੰਦ ਡਾਕੂਆਂ ਦੇ ਹਮਲੇ ਵਿਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਅਤੇ ...

40 people killed robbery attack in Northwestern Nigeria

ਮੈਦੁਗੁਰੀ: ਨਾਈਜ਼ੀਰੀਆ ਦੇ ਕਡੁਨਾ ਸੂਬੇ ਵਿਚ ਹਥਿਆਰਬੰਦ ਡਾਕੂਆਂ ਦੇ ਹਮਲੇ ਵਿਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਹੈ। ਪੁਲਿਸ ਮੁਖੀ ਇਬਰਾਹੀਮ ਇਦਰੀਸ ਨੇ ਡਾਕੂਆਂ ਵਲੋਂ ਗਵਾਸਕਾ ਦੇ ਇਕ ਪਿੰਡ ਵਿਚ ਹਮਲਾ ਕਰਨ ਦੀ ਪੁਸ਼ਟੀ ਕੀਤੀ, ਜਿੱਥੇ ਕਰੀਬ 3000 ਲੋਕ ਰਹਿੰਦੇ ਹਨ। 

ਉਨ੍ਹਾਂ ਦਸਿਆ ਕਿ 200 ਪੁਲਿਸ ਮੁਲਾਜ਼ਮ ਅਤੇ 10 ਗਸ਼ਤ ਕਰਨ ਵਾਲੇ ਵਾਹਨਾਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ। ਡਾਕੂਆਂ ਨਾਲ ਲੜਨ ਵਿਚ ਸਹਾਇਤਾ ਕਰਨ ਵਾਲੇ ਇਕ ਸਥਾਨਕ ਵਿਅਕਤੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦਸਿਆ ਕਿ ਘੱਟ ਤੋਂ ਘੱਟ ਤੋਂ 40 ਲੋਕ ਮਾਰੇ ਗਏ ਹਨ। ਗਿਣਤੀ ਅਜੇ ਹੋਰ ਵਧ ਸਕਦੀ ਹੈ। ਉਨ੍ਹਾਂ ਦਸਿਆ ਕਿ ਹਮਲਾਵਰ ਜਮਫਾਰਾ ਸੂਬੇ ਦੇ ਸਨ। 

ਉਨ੍ਹਾਂ ਦਸਿਆ ਕਿ ਡਾਕੂਆਂ ਨੇ ਬੱਚਿਆਂ 'ਤੇ ਗੋਲੀਆਂ ਚਲਾਈਆਂ ਅਤੇ ਘਰਾਂ ਵਿਚ ਅੱਗ ਲਗਾ ਦਿਤੀ। ਇਹ ਹਮਲਾ ਨੇੜਲੇ ਇਕ ਪਿੰਡ ਵਿਚ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਦੇ ਹਮਲੇ ਦੇ ਇਕ ਹਫ਼ਤੇ ਬਾਅਦ ਹੋਇਆ ਹੈ। ਕੁਡੁਨਾ ਦੀ ਸਰਕਾਰ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ ਪਰ ਮਰਨ ਵਾਲੇ ਲੋਕਾਂ ਸਬੰਧੀ ਕੋਈ ਜਾਣਕਾਰੀ ਨਹੀਂ ਦਿਤੀ।

ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਬਿਰਨੀਨ ਗਵਾਰੀ ਖੇਤਰ ਵਿਚ ਨਾਈਜ਼ੀਰੀਆਈ ਫ਼ੌਜ ਦੀ ਸਥਾਈ ਬਟਾਲੀਅਨ ਦੀ ਤਾਇਨਾਤੀ ਨੂੰ ਇਜਾਜ਼ਤ ਦੇ ਦਿਤੀ ਹੈ। ਸਰਕਾਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਪ੍ਰਭਾਵਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿਚ ਜੁਟ ਗਈ ਹੈ।