ਇਟਲੀ ਦਾ ਦਾਅਵਾ, ਮਿਲ ਗਈ ਕੋਰੋਨਾ ਵਾਇਰਸ ਦੀ ਵੈਕਸੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਮਹਾਂਮਾਰੀ ਦੀ ਦਹਿਸ਼ਤ ਦੇ ਵਿਚਕਾਰ ਇਟਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਮਹਾਂਮਾਰੀ ਦਾ ਟੀਕਾ ਲੱਭ ਲਿਆ ਹੈ। ਦਾਅਵਾ ਕੀਤਾ ਗਿਆ ਹੈ

File Photo

ਰੋਮ, 6 ਮਈ: ਕੋਰੋਨਾ ਵਾਇਰਸ ਮਹਾਂਮਾਰੀ ਦੀ ਦਹਿਸ਼ਤ ਦੇ ਵਿਚਕਾਰ ਇਟਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਮਹਾਂਮਾਰੀ ਦਾ ਟੀਕਾ ਲੱਭ ਲਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਐਂਟੀਬਾਡੀਜ਼ ਨੂੰ ਲੱਭ ਲਿਆ ਜਿਨ੍ਹਾਂ ਨੇ ਮਨੁੱਖੀ ਸੈੱਲਾਂ ਵਿਚ ਮੌਜੂਦ ਕੋਰੋਨਾ ਵਾਇਰਸ ਨੂੰ ਖ਼ਤਮ ਕਰ ਦਿਤਾ ਹੈ। ਕੋਰੋਨਾ ਵਾਇਰਸ ਕਾਰਨ ਦੁਨੀਆਂ ਭਰ ਵਿਚ 2.6 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੰਗਲਵਾਰ ਨੂੰ ਸਾਇੰਸ ਟਾਈਮਜ਼ ਵਿਚ ਪ੍ਰਕਾਸ਼ਤ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਰੋਮ ਦੀ ਛੂਤ ਵਾਲੀ ਬਿਮਾਰੀ ਨਾਲ ਜੁੜੇ ਸਪਲਾਂਜਨੀ ਹਸਪਤਾਲ ਵਿਚ ਟੈਸਟ ਕੀਤਾ ਗਿਆ ਹੈ ਅਤੇ ਚੂਹਿਆਂ ਵਿਚ ਐਂਟੀ-ਬਾਡੀ ਤਿਆਰ ਕੀਤੀ ਗਈ ਹੈ। ਫਿਰ ਇਹ ਮਨੁੱਖਾਂ ਉਤੇ ਵਰਤੀ ਗਈ ਅਤੇ ਇਸ ਨੇ ਅਪਣਾ ਪ੍ਰਭਾਵ ਵਿਖਾਇਆ ਜੋ ਅਸਰਦਾਰ ਸਾਬਤ ਹੋਇਆ।

ਰੋਮ ਦੇ ਲਜਾਰੋ ਸਪਲਾਂਜਨੀ ਨੈਸ਼ਨਲ ਇੰਸਟੀਚਿਊਟ ਫ਼ਾਰ ਇਨਫੈਕਸ਼ਨ ਬਿਮਾਰੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਜਦੋਂ ਇਸ ਦੀ ਵਰਤੋਂ ਮਨੁੱਖਾਂ ਉੱਤੇ ਕੀਤੀ ਗਈ ਤਾਂ ਇਹ ਵੇਖਿਆ ਗਿਆ ਕਿ ਇਸ  ਨੇ ਸੈੱਲ ਵਿਚ ਮੌਜੂਦ ਵਾਇਰਸ ਨੂੰ ਖ਼ਤਮ ਕਰ ਦਿਤਾ। ਇਹ ਯੂਰਪ ਦਾ ਪਹਿਲਾ ਹਸਪਤਾਲ ਹੈ ਜਿਸ ਨੇ ਕੋਵਿਡ-19 ਦੇ ਜੀਨੋਮ ਕ੍ਰਮ ਨੂੰ ਆਈਸੋਲੇਟ ਕੀਤਾ ਸੀ।

ਜ਼ਿਕਰਯੋਗ ਹੈ ਕਿ ਇਟਲੀ ਨੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਜਦੋਂ ਡਬਲਯੂ.ਐਚ.ਓ. ਦੇ ਕੋਵਿਡ-19 ਮਹਾਂਮਾਰੀ ਨਾਲ ਜੁੜੇ ਮਾਹਰ ਨੇ ਦਾਅਵਾ ਕੀਤਾ ਸੀ ਕਿ ਹੋ ਸਕਦੈ ਕਿ ਕੋਰੋਨਾ ਵਾਇਰਸ ਦੀ ਕੋਈ ਵੈਕਸੀਨ ਹੀ ਨਾ ਮਿਲੇ ਜਿਵੇਂ ਐਚ.ਆਈ.ਵੀ. ਅਤੇ ਡੇਂਗੂ ਦੀ ਅਜੇ ਤਕ ਕੋਈ ਵੈਕਸੀਨ ਨਹੀਂ ਮਿਲ ਸਕੀ।  (ਏਜੰਸੀ)