ਬ੍ਰਿਟੇਨ ਦੇ ਸੀਨੀਅਰ ਵਿਗਿਆਨੀ ਨੇ ਲਾਕਡਾਊਨ ਦੇ ਨਿਯਮ ਤੋੜਨ ਤੋਂ ਬਾਅਦ ਦਿਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਸਰਕਾਰ ਦੇ ਇਕ ਸੀਨੀਅਰ ਵਿਗਿਆਨੀ ਨੇ ਮੀਡੀਆ ਵਿਚ ਉਹ ਖਬਰ ਆਉਣ ਤੋਂ ਬਾਅਦ ਅਸਤੀਫ਼ਾ ਦੇ ਦਿਤਾ

File Photo

ਲੰਡਨ, 6 ਮਈ : ਬ੍ਰਿਟੇਨ ਸਰਕਾਰ ਦੇ ਇਕ ਸੀਨੀਅਰ ਵਿਗਿਆਨੀ ਨੇ ਮੀਡੀਆ ਵਿਚ ਉਹ ਖਬਰ ਆਉਣ ਤੋਂ ਬਾਅਦ ਅਸਤੀਫ਼ਾ ਦੇ ਦਿਤਾ, ਜਿਸ ਵਿਚ ਖੁਲਾਸਾ ਕੀਤਾ ਗਿਆ ਸੀ ਕਿ ਦੇਸ਼ ਵਿਚ ਸਖਤ ਲਾਕਡਾਊਨ ਲਾਗੂ ਕਰਨ ਦੀ ਰਣਨੀਤੀ ਪਿੱਛੇ ਰਹਿਣ ਵਾਲੇ ਇਸ ਸਾਇੰਸਦਾਨ ਨੇ ਨਿਯਮ ਤੋੜਦੇ ਹੋਏ ਇਕ ਮਹਿਲਾ ਨੂੰ ਲਾਕਡਾਊਨ ਦੌਰਾਨ ਅਪਣੇ ਘਰ ਆਉਣ ਦਿਤਾ। ਜ਼ਿਕਰਯੋਗ ਹੈ ਕਿ ਉਕਤ ਸਾਇੰਸਦਾਨ ਅਤੇ ਮਹਿਲਾ ਵਿਚਾਲੇ ਸਬੰਧ ਹਨ।

ਮਹਾਮਾਰੀ ਰੋਗੀ ਸਾਇੰਸਦਾਨ ਪ੍ਰੋਫੈਸਰ ਨੀਲ ਫਰਗੁਸਨ ਦੀ ਰਣਨੀਤੀ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਦੇਸ਼ ਭਰ ਵਿਚ ਲਾਕਡਾਊਨ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਫੈਸਰ ਫਰਗੁਸਨ ਨੇ ਦਿ ਡੇਲੀ ਟੈਲੀਗ੍ਰਾਫ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਸਾਇੰਟੇਫਿਕ ਐਡਵਾਇਜ਼ਰੀ ਗਰੁੱਪ ਫਾਰ ਇਮਰਜੇਰਸਿਸ (ਐਸ. ਏ. ਜੀ. ਈ.) ਤੋਂ ਅਸਤੀਫ਼ਾ ਦੇ ਦਿਤਾ ਹੈ। ਪ੍ਰੋਫੈਸਰ ਨੀਲ ਫਰਗੁਸਨ ਨੇ ਸਵੀਕਾਰ ਕੀਤਾ ਹੈ ਕਿ ਉਨਾਂ ਨੇ ਮਹਿਲਾ ਨੂੰ ਬ੍ਰਿਟੇਨ ਦੀ ਰਾਜਧਾਨੀ ਸਥਿਤ ਉਸ ਦੇ ਘਰ ਤੋਂ ਆਪਣੇ ਘਰ ਘਟੋਂ-ਘੱਟ 2 ਵਾਰ ਆਉਣ ਦਿਤਾ।

ਉਕਤ ਮਹਿਲਾ ਅਪਣੇ ਉਸ ਘਰ ਤੋਂ ਪ੍ਰੋਫੈਸਰ ਦੇ ਘਰ ਆਈ ਅਤੇ ਉਹ ਮਹਿਲਾ ਅਪਣੇ ਘਰ 'ਤੇ ਅਪਣੇ ਪਤੀ ਅਤੇ ਬੱਚਿਆਂ ਦੇ ਨਾਲ ਰਹਿੰਦੀ ਹੈ। ਮਹਿਲਾ ਦਾ ਅਜਿਹਾ ਕਰਨਾ ਸਰਕਾਰ ਦੇ ਘਰ ਰਹਿ ਕੇ ਜ਼ਿੰਦਗੀ ਬਚਾਉਣ ਦੇ ਬਾਰੇ ਵਿਚ ਸਖਤ ਸਲਾਹ ਦੇ ਵਿਰੁਧ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪ੍ਰੋਫੈਸਰ ਫਰਗੁਸਨ ਦੀ ਅਗਵਾਈ ਵਾਲੀ ਸਾਇੰਸਦਾਨਾਂ ਦੀ ਟੀਮ ਦੀ ਸਲਾਹ 'ਤੇ ਹੀ ਦੇਸ਼ ਵਿਚ ਲਾਕਡਾਊਨ ਲਾਗੂ ਕੀਤਾ ਸੀ। ਇਹ ਘਟਨਾਵਾਂ ਇੰਮੀਰੀਅਲ ਕਾਲਜ ਲੰਡਨ ਵਿਚ ਮਹਾਮਾਰੀ ਰੋਗ ਵਿਗਿਆਨੀ 51 ਸਾਲਾ ਪ੍ਰੋਫੈਸਰ ਫਰਗੁਸਨ ਦੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ 2 ਹਫਤੇ ਖੁਦ ਨੂੰ ਅਲੱਗ ਰਹਿਣ ਦੀ ਮਿਆਦ ਪੂਰੀ ਕਰਨ ਤੋਂ ਬਾਅਦ ਹੋਈਆਂ।

ਪ੍ਰੋਫੈਸਰ ਫਰਗੁਸਨ ਨੇ ਕਿਹਾ ਕਿ ਮੈਂ ਸਵੀਕਾਰ ਕਰਦਾ ਹਾਂ ਕਿ ਮੈਂ ਗਲਤ ਫੈਸਲਾ ਕੀਤਾ ਅਤੇ ਗਲਤ ਰਾਹ ਅਪਣਾਇਆ। ਇਸ ਲਈ ਮੈਂ ਖੁਦ ਨੂੰ ਐਸ. ਏ. ਜੀ. ਈ. ਤੋਂ ਅਲੱਗ ਕਰ ਲਿਆ ਹੈ। ਸਾਇੰਸਦਾਨ ਨੇ ਹਾਲਾਂਕਿ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਦਾ ਇਕ-ਦੂਜੇ ਤੋਂ ਦੂਰੀ ਬਣਾਏ ਰੱਖਣ ਨੂੰ ਲੈ ਕੇ ਸਲਾਹ ਸਪੱਸ਼ਟ ਹੈ ਅਤੇ ਇਹ ਸਾਡੇ ਸਾਰਿਆਂ ਨੂੰ ਬਚਾਉਣ ਲਈ ਹੈ। ਬ੍ਰਿਟੇਨ ਦੇ ਮੰਤਰੀ ਜੇਮਸ ਬ੍ਰੋਕੇਨਸ਼ਾਇਰ ਨੇ ਆਖਿਆ ਕਿ ਸੀਨੀਅਰ ਸਾਇੰਸਦਾਨ ਨੇ ਸਹੀ ਫੈਸਲਾ ਕੀਤਾ ਹੈ ਅਤੇ ਇਹ ਕਿ ਸਰਕਾਰ ਐਸ. ਏ. ਜੀ. ਏ. ਤੋਂ ਸਲਾਹ ਲੈਂਦੀ ਰਹੇਗੀ। ਉਨ੍ਹਾਂ ਨੇ ਕਿਹਾ ਸਾਡੇ ਕੋਲ ਕਈ ਮਾਹਿਰ ਹਨ ਜੋ ਮੰਤਰੀਆਂ ਨੂੰ ਸਹਿਯੋਗ ਕਰਦੇ ਰਹਿਣਗੇ।