ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੇ ਲਾਇਆ ਪੋਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਥ ਦੀ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ........

Mark Roob

ਐਮਸਟਡਰਮ,  : ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਥ ਦੀ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਡੱਚ ਪ੍ਰਧਾਨ ਮੰਤਰੀ ਨੇ ਕੁੱਝ ਅਜਿਹਾ ਕੀਤਾ, ਜਿਸ ਲਈ ਉਨ੍ਹਾਂ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ। ਇਸ ਵੀਡੀਉ 'ਚ ਮਾਰਕ ਰੂਥ ਸੰਸਦ ਭਵਨ ਅੰਦਰ ਡੁੱਲ੍ਹੀ ਕੌਫ਼ੀ ਸਾਫ਼ ਕਰਦੇ ਅਤੇ ਪੋਚਾ ਲਗਾਉਂਦੇ ਨਜ਼ਰ ਆ ਰਹੇ ਹਨ। ਉਥੇ ਦਾ ਸਟਾਫ਼ ਉਨ੍ਹਾਂ ਦੀ ਸ਼ਲਾਘਾ 'ਚ ਤਾੜੀਆਂ ਵਜਾਉਂਦਾ ਵਿਖਾਈ ਦਿੰਦਾ ਹੈ। ਇਹ ਵੀਡੀਉ ਇਕ ਡੱਚ ਸਫ਼ੀਰ ਨੇ ਟਵੀਟਰ 'ਤੇ ਪੋਸਟ ਕੀਤੀ ਹੈ।

ਪ੍ਰਧਾਨ ਮੰਤਰੀ ਮਾਰਕ ਰੂਥ ਕੌਫ਼ੀ ਦਾ ਕਪ ਲੈ ਕੇ ਸੰਸਦ ਅੰਦਰ ਜਾ ਰਹੇ ਸਨ। ਉਦੋਂ ਮੁੱਖ ਦਰਵਾਜ਼ੇ 'ਤੇ ਗ਼ਲਤੀ ਨਾਲ ਕਪ ਡਿੱਗ ਗਿਆ। ਇਸ ਤੋਂ ਬਾਅਦ ਮਾਰਕ ਨੇ ਹਾਊਸਕੀਪਿੰਗ ਸਟਾਫ਼ ਤੋਂ ਪੋਚਾ ਮੰਗਵਾਇਆ ਅਤੇ ਖ਼ੁਦ ਜ਼ਮੀਨ 'ਤੇ ਡੁੱਲ੍ਹੀ ਕੌਫ਼ੀ ਸਾਫ਼ ਕਰਨ ਲੱਗੇ। ਹਾਊਸਕੀਪਿੰਗ ਸਟਾਫ਼ ਇਹ ਨਜ਼ਾਰਾ ਵੇਖ ਕੇ ਹੈਰਾਨ ਰਹਿ ਗਿਆ ਅਤੇ ਉਨ੍ਹਾਂ ਨੇ ਤਾੜੀਆਂ ਵਜਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।

ਪਾਕਿਸਤਾਨ ਦੇ ਪ੍ਰਸਿੱਧ ਪੱਤਰਕਾਰ ਹਾਮਿਦ ਮੀਰ ਨੇ ਉਨ੍ਹਾਂ ਦਾ ਵੀਡੀਉ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਕਦੇ-ਕਦੇ ਪ੍ਰਧਾਨ ਮੰਤਰੀ ਸਫ਼ਾਈ ਕਰਮਚਾਰੀ ਦਾ ਕੰਮ ਵੀ ਕਰ ਸਕਦੇ ਹਨ ਪਰ ਸਾਡੇ ਅਜਿਹਾ ਨਹੀਂ ਹੁੰਦਾ। ਸਿਰਫ਼ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਥ ਹੀ ਸਫ਼ਾਈ ਕਰਮਚਾਰੀ ਦੇ ਰੂਪ ਵਿਚ ਕੰਮ ਕਰ ਸਕਦੇ ਹਨ। ਮੈਂ ਉਨ੍ਹਾਂ ਦੀ ਨਿਮਰਤਾ ਦਾ ਕਾਇਲ ਹਾਂ ਅਤੇ ਇਸ ਲਈ ਉਹ ਡੱਚ ਲੋਕਾਂ ਵਿਚ ਪ੍ਰਸਿੱਧ ਹਨ।'' (ਏਜੰਸੀ)