ਦੁਨੀਆਂ ਦੇ ਇਸ ਸ਼ਹਿਰ ‘ਚ ਰਹਿੰਦੀ ਹੈ ਸਿਰਫ਼ ਇਕ ਔਰਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਧਰਤੀ ‘ਤੇ ਇੱਕ ਅਜਿਹਾ ਸ਼ਹਿਰ ਵੀ ਹੈ ਜਿਥੋਂ ਦੀ ਕੁਝ ਆਬਾਦੀ ਸਿਰਫ਼ 1 ਹੈ ਤੇ ਉਸ ਦੀ ਉਮਰ...

Ailsi Ailer

ਨੇਬਰਸਕਾ: ਇਸ ਧਰਤੀ ‘ਤੇ ਇੱਕ ਅਜਿਹਾ ਸ਼ਹਿਰ ਵੀ ਹੈ ਜਿਥੋਂ ਦੀ ਕੁਝ ਆਬਾਦੀ ਸਿਰਫ਼ 1 ਹੈ ਤੇ ਉਸ ਦੀ ਉਮਰ ਵੀ 84 ਸਾਲ ਹੈ। ਇਸ ਔਰਤ ਦਾ ਨਾਂ ਐਲਸੀ ਏਲਰ ਹੈ ਤੇ ਇਸ ਸ਼ਹਿਰ ਦਾ ਨਾਂ ਮੋਨੋਵੀ, ਨੇਬਰਸਕਾ ਹੈ। ਇਹ ਅਮਰੀਕਾ ਦੀ ਸਭ ਘੱਟ ਆਬਾਦੀ ਵਾਲੇ ਸ਼ਹਿਰਾਂ ਵਿਚ ਆਉਂਦਾ ਹੈ। ਐਲਸੀ ਇਸ ਸ਼ਹਿਰ ਦੀ ਦੇਖਭਾਲ ਵੀ ਇਕੱਲੀ ਕਰਦੇ ਹਨ। ਇਸ ਤੋਂ ਇਲਾਵਾ ਉਹ ਸ਼ਹਿਰ ਵਿਚ ਪਾਣੀ ਤੇ ਬਿਜਲੀ ਆਦਿ ਦਾ 500 ਡਾਲਰ ਟੈਕਸ ਵੀ ਭਰਦੀ ਹੈ। ਸਰਕਾਰ ਵੱਲੋਂ ਸਰਕਾਰੀ ਥਾਵਾਂ ਦੀ ਦੇਖਭਾਲ ਲਈ ਮਿਲਣ ਵਾਲੀ ਰਕਮ ਨੂੰ ਕਿੱਥੇ ਤੇ ਕਿਵੇਂ ਖਰਚ ਕਰਨਾ ਹੈ।

ਇਹ ਸਭ ਕੁਝ ਐਲਸੀ ਹੀ ਤੈਅ ਕਰਦੀ ਹੈ। ਇਸ ਸ਼ਹਿਰ ਦੀ ਇਕਲੌਤੀ ਨਾਗਰਿਕ ਹੋਣ ਦੇ ਨਾਤੇ ਉਹ ਇੱਥੋਂ ਦੀ ਮੇਅਰ, ਕਲਰਕ ਤੇ ਅਫ਼ਸਰ ਵੀ ਹੈ। ਅਜਿਹਾ ਨਹੀਂ ਕਿ ਐਲਸੀ ਤੋਂ ਇਲਾਵਾ ਇਸ ਸ਼ਹਿਰ ਵਿਚ ਕੋਈ ਨੀ ਆਇਆ ਬਲਕਿ 130 ਵਿਚ ਇਥੋਂ ਦੀ ਆਬਾਦੀ 150 ਸੀ। ਇਨ੍ਹਾਂ 150 ਲੋਕਾਂ ਲਈ ਇੱਥੇ ਗਰੋਸਰੀ ਸਟੋਰ, ਕਈ ਰੈਸਟੋਰੈਂਟ, ਡਾਕਖਾਨੇ ਤੇ ਜੇਲ੍ਹਾਂ ਵੀ ਸਨ। ਸ਼ਹਿਰ ਦੇ ਨੇੜੇ ਰੇਲ ਦੀ ਸਹੂਲਤ ਵੀ ਸੀ। ਐਲਸੀ ਹੁਣ ਇਕ ਸਰਾਂ ਚਲੁਂਦੀ ਹੈ ਜਿਸ ਵਿਚ ਮੋਨੇਵੀ ਚ ਆਉਣ ਵਾਲੇ ਸੈਲਨੀਆਂ ਨੂੰ ਪਾਣਈ, ਚਾਹ ਤੇ ਸਨੈਕਸ ਦੀ ਸਹੂਲਤ ਮਿਲਦੀ ਹੈ। ਐਲਸੀ ਦਾ ਜਨਮ ਇਸੇ ਸ਼ਹਿਰ ਵਿਚ ਹੋਇਆ ਹੈ।

19 ਸਾਲ ਦੀ ਉਮਰ ਵਿਚ ਉਸ ਨੇ ਅਪਣੇ ਸਕੂਲ ਦੇ ਦੋਸਤ ਨਾਲ ਆਹ ਕਰਵਾਇਆ ਸੀ। ਸਕੂਲ ਤੋਂ ਬਾਅਦ ਉਹ ਯੂਐਸ ਹਵਾਈ ਫ਼ੌਜ ਵਿਚ ਭਰਤੀ ਹੋਈ ਸੀ। ਹੌਲੀ-ਹੌਲੀ ਸ਼ਹਿਰ ਖਾਲੀ ਹੋ ਗਿਆ। ਘੱਟ ਰਹੀ ਆਬਾਦੀ ਦੇ ਚੱਲਦੇ ਇੱਤੋਂ ਦੇ ਸਟੋਰ, ਡਾਕਖਾਨੇ ਤੇ ਸਕੂਲ ਬੰਦ ਹੋ ਗਏ। ਐਲਸੀ ਦੇ 2 ਬੱਚੇ ਵੀ ਕੰਮ ਕਰਨ ਲਈ ਸ਼ਹਿਰ ਤੋਂ ਬਾਹਰ ਚੱਲੇ ਗਏ. ਸਾਲ 2004 ਤੱਕ ਆਉਂਦੇ, ਇਸ ਸ਼ਹਿਰ ਵਿਚ ਐਲਸੀ ਤੇ ਉਨ੍ਹਾਂ ਦੇ ਪਿਤਾ ਰੂਡੀ ਹੀ ਰਹਿ ਗਏ ਪਰ 2004 ‘ਚ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਐਲਸੀ ਸ਼ਹਿਰ ਵਿਚ ਇਕੱਲੀ ਰਹਿ ਗਈ ਹੈ। ਹੁਣ ਐਲਸੀ ਦੇ 7 ਪੌਤੇ-ਪੋਤਰੀਆਂ ਹਨ ਪਰ ਉਹ ਵੀ ਸ਼ਹਿਰ ‘ਚ ਰਹਿਣ ਪਸੰਦ ਨਹੀਂ ਕਰਦੇ।