ਅਮਰੀਕਾ 'ਚ ਨਸਲਵਾਦ ਵਿਰੁਧ ਵਿਆਪਕ ਪੱਧਰ 'ਤੇ ਸ਼ਾਂਤੀ ਨਾਲ ਜਾਰੀ ਹਨ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ 'ਚ ਨਸਲਵਾਦ ਵਿਰੁਧ ਵਿਆਪਕ ਪੱਧਰ 'ਤੇ ਸ਼ਾਂਤੀ ਨਾਲ ਜਾਰੀ ਹਨ ਪ੍ਰਦਰਸ਼ਨ

1

ਵਾਸ਼ਿੰਗਟਨ, 7 ਜੂਨ : ਅਮਰੀਕਾ 'ਚ ਨਸਲਵਾਦ ਅਤੇ ਪੁਲਿਸ ਦੀ ਜ਼ੁਲਮਾਂ ਵਿਰੁਧ ਦੇਸ਼ਭਰ 'ਚ ਚੱਲ ਰਹੇ ਪ੍ਰਦਸ਼ਨਾਂ ਦਾ ਸਿਲਸਿਲਾ ਹਫ਼ਤੇ ਭਰ ਤੋਂ ਜਾਰੀ ਹੈ। ਸ਼ੁਰੂਆਤ 'ਚ ਹਿੰਸਾ ਦਾ ਮਾਹੌਲ ਬਣਿਆ ਪਰ ਹੁਣ ਮੋਟੇ ਤੌਰ 'ਤੇ ਵਿਰੋਧ ਸ਼ਾਂਤੀ ਨਾਲ ਹੋ ਰਹੇ ਹਨ ਅਤੇ ਅਜਿਹੇ ਵਿਚ ਆਯੋਜਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਮੁਹਿੰਮ ਜਾਰੀ ਰਹੇਗੀ। ਸਨਿਚਰਵਾਰ ਨੂੰ ਹਜ਼ਾਰਾਂ ਲੋਕਾਂ ਨੇ ਕਈ ਥਾਵਾਂ 'ਤੇ ਸ਼ਾਂਤੀ ਭਰੇ ਢੰਗ ਨਾਲ ਮਾਰਚ ਕੀਤਾ। ਮਾਸਕ ਪਾ ਕੇ ਬੁਨਿਆਦੀ ਤਬਦੀਲੀਆਂ ਦੀ ਮੰਗ ਕਰਦੇ ਹੋਏ ਸਨਿਚਰਵਾਰ ਨੂੰ ਪ੍ਰਦਰਸ਼ਨਕਾਰੀ ਦਰਜਨਾਂ ਸਥਾਨਾਂ 'ਤੇ ਇਕੱਠੇ ਹੋਏ। ਉਥੇ ਨਾਰਥ ਕੈਰੋਲਾਈਨਾ 'ਚ ਲੋਕ ਜਾਰਜ ਫਲਾਇਡ ਦੀ ਲਾਸ਼ ਵਾਲੇ ਸੁਨਹਿਰੇ ਤਾਬੂਤ ਦੀ ਇਕ ਝਲਕੀ ਪਾਉਣ ਲਹੀ ਘੰਟਿਆਂ ਤਕ ਇੰਤਜ਼ਾਰ ਕਰਦੇ ਰਹੇ ।


ਦੂਜੇ ਪਾਸੇ ਰਾਸ਼ਟਰਪਤੀ ਟਰੰਪ ਨੇ ਅਧਿਕਾਰੀਆਂ ਨੂੰ ਪ੍ਰਦਰਸ਼ਨਾਂ 'ਤੇ ਕਾਰਵਾਈ ਕਰਨ ਦੇ ਹੁਕਮ ਦਿਤੇ ਹੈ। ਉਨ੍ਹਾਂ ਨੇ ਪ੍ਰਦਰਸ਼ਨਾਂ ਨੂੰ ਜ਼ਿਆਦਾ ਮਹੱਤਵ ਨਾ ਦਿੰਦੇ ਹੋਏ ਟਵੀਟ ਕੀਤਾ, ''ਜਿਵੇਂ ਕਿ ਅੰਦਾਜਾ ਲਾਇਆ ਸੀ, ਵਾਸ਼ਿੰਗਟਨ 'ਚ ਉਸ ਦੋਂ  ੁਬਹੁਤ ਘੱਟ ਭੀੜ ਜੁਟੀ।'' ਕਈ ਸਮੂਹਾਂ ਨੇ ਵਾਇਟ ਹਾਉਸ ਵਲ ਮਾਰਚ ਕੱਢਿਆ। ਵਾਈਟ ਹਾਉਸ ਦੀ ਸੁਰੱਖਿਆ ਹੋਰ ਸਖ਼ਤ ਕਰ ਦਿਤੀ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੋਲਫ਼ ਰਿਜ਼ਾਟਰ ਦੇ ਬਾਹਰ ਵੀ ਕਰੀਬ 100 ਪ੍ਰਰਸ਼ਨਕਾਰੀ ਇੱਕਠੇ ਹੋ ਗਏ। ਸੈਨ ਫ਼੍ਰਾਂਸਿਸਕੋ 'ਚ ਗੋਲਡ ਗੇਟ ਬ੍ਰਿਜ ਅਤੇ ਨਿਊਯਾਰਕ 'ਚ ਬੁਕਲਿਨ ਬ੍ਰਿਜ 'ਚ ਸ਼ਾਤੀ ਨਾਲ ਪ੍ਰਦਰਸ਼ਨ ਹੋਏ। ਕੋਰੋਨਾ ਵਾਇਰਸ ਕਾਰਨ ਕਈ ਲੋਕਾਂ ਨੇ ਮਾਸਕ ਪਾਏ ਹੋਏ ਸੀ।


ਜ਼ਿਕਰਯੋਗ ਹੈ ਕਿ 25 ਮਈ ਨੂੰ 46 ਸਾਲਾ ਜਾਰਜ ਫਲਾਇਡ ਕੋਲੋਂ ਨਕਲੀ ਨੋਟ ਮਿਲਣ ਦੇ ਬਾਅਦ ਪੁਲਿਸ ਅਧਿਕਾਰੀ ਨੇ ਉਸ ਨੂੰ ਗੋਡੇ ਹੇਠ ਦੱਬੀ ਰਖਿਆ। ਜਾਰਜ ਨੇ ਵਾਰ-ਵਾਰ ਕਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਫਿਰ ਵੀ ਪੁਲਿਸ ਵਾਲੇ ਨੇ ਉਸ ਨੂੰ ਛੱਡਿਆ ਨਹੀਂ ਤੇ ਜਾਰਜ ਦੀ ਮੌਤ ਹੋ ਗਈ। ਇਸ ਨਸਲੀ ਹਮਲੇ ਨੇ ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ਾਂ ਨੂੰ ਹਿਲਾ ਕੇ ਰੱਖ ਦਿਤਾ। (ਪੀਟੀਆਈ)