ਚੀਨ 'ਚ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਆਏ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ 'ਚ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਆਏ

1

ਬੀਜਿੰਗ, 7 ਜੂਨ : ਚੀਨ 'ਚ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 5 ਬਿਨਾਂ ਲੱਛਣ ਵਾਲੇ ਮਾਮਲੇ ਹਨ। ਇਸ ਦੇ ਨਾਲ ਦੇ ਸ਼ 'ਚ ਵਾਇਰਸ ਦੇ ਮਾਮਲੇ ਵੱਧ ਕੇ 83,036 'ਤੇ ਪਹੁੰਚ ਗਏ ਹਨ। ਰਾਸ਼ਟਰੀ ਸਿਹਤ ਕਮਿਸ਼ਨ (ਐਨਐਚਸੀ) ਨੇ ਸਨਿਚਰਵਾਰ ਨੂੰ ਕਿਹਾ ਕਿ ਵਾਇਰਸ ਨਾਲ ਕਿਸੇ ਦੀ ਵੀ ਮੌਤ ਦਾ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕਮਿਸ਼ਨ ਨੇ ਕਿਹਾ ਕਿ ਵਾਇਰਸ ਦੇ 6 ਪੁਸ਼ਟ ਮਾਮਲੇ  ਅਤੇ ਪੰਜ ਬਿਨਾਂ ਲੱਛਣ ਵਾਲੇ ਮਾਮਲੇ ਸਾਹਮਣੇ ਆਏ ਹਨ।


ਐਨਐਚਸੀ ਨੇ ਕਿਹਾ ਕਿ ਬਿਨਾਂ ਲੱਛਣ ਵਾਲੇ ਕੋਰੋਨਾ ਦੇ 236 ਮਾਮਲਿਆਂ ਵਿਚੋਂ 154 ਮਾਮਲੇ ਸਿਰਫ਼ ਵੁਹਾਨ ਤੋਂ ਹਨ ਅਤੇ ਸਾਰੇ ਮੈਡਿਕਲ ਨਿਗਰਾਨੀ ਹੇਠ ਹਨ।
ਸਨਿਚਰਵਾਰ ਨੂੰ ਦੇਸ਼ 'ਚ ਵਾਇਰਸ ਦੇ ਪੁਸ਼ਟ ਮਾਮਲੇ ਵੱਧ ਕੇ 83,036 ਹੋ ਗਏ ਹਨ ਅਤੇ 70 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਲਾਜ ਦੇ ਬਾਅਦ ਕੋਰੋਨਾ ਮੁਕਤ ਹੋਏ 78,332 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ ਅਤੇ ਵਾਇਰਸ ਨਾਲ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ। (ਪੀਟੀਆਈ)