ਅਮਰੀਕੀ ਬਲਾਗਰ ਨੇ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ’ਤੇ ਬਲਾਤਕਾਰ ਦਾ ਦੋਸ਼ ਲਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ, ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਅਤੇ ਸਾਬਕਾ ਸਿਹਤ ਮੰਤਰੀ ਨੇ ਵੀ ਕੀਤਾ ਸੀ ਮੇਰਾ ‘ਸਰੀਰਕ ਸ਼ੋਸ਼ਣ’

US blogger accuses former Pakistan minister of rape, ex-PM of ‘physically manhandling’ her

ਇਸਲਾਮਾਬਾਦ, 6 ਜੂਨ: ਪਾਕਿਸਤਾਨ ਸਥਿਤ ਇਕ ਅਮਰੀਕੀ ਬਲਾਗਰ ਨੇ ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਤਿੰਨ ਆਗੂਆਂ ’ਤੇ 2011 ’ਚ ਉਸ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਅਤੇ ਉਸ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਸਿੰਥਿਆ ਡੀ ਰਿਚੀ ਨੇ ਸ਼ੁਕਰਵਾਰਨੂੰ ਅਪਣੇ ਫ਼ੇਸਬੁੱਕ ਪੇਜ ’ਤੇ ਇਕ ਵੀਡੀਉ ਕਲਿੱਪ ਪੋਸਟ ਕਰ ਕੇ ਇਹ ਦੋਸ਼ ਲਾਇਆ ਅਤੇ ਜਲਦੀ ਹੀ ਇਹ ਪੋਸਟ ਸ਼ੋਸ਼ਲ ਮੀਡੀਆ ’ਚ ਫੈਲ ਗਿਆ। 

ਰਿਚੀ ਨੇ ਦਾਅਵਾ ਕੀਤਾ, ‘‘2011 ’ਚ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਵਲੋਂ ਮੇਰਾ ਬਲਾਤਕਾਰ ਕੀਤਾ ਗਿਆ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਯੁਸੂਫ਼ ਰਜ਼ਾ ਗਿਲਾਨੀ ਅਤੇ ਸਾਬਕਾ ਸਿਹਤ ਮੰਤਰੀ ਮਖਦੂਮ ਸ਼ਹਾਬੁਦੀਨ ਨੇ ਉਸ ਸਮੇਂ ਉਨ੍ਹਾਂ ਦਾ ‘ਸਰੀਰਕ ਸ਼ੋਸ਼ਣ’ ਕੀਤਾ ਜਦੋਂ ਗਿਲਾਨੀ ਇਸਲਾਮਾਬਾਦ ’ਚ ਰਾਸ਼ਟਰਪਤੀ ਭਵਨ ਵਿਚ ਰਹਿ ਰਹੇ ਸਨ।  ਰਿਚੀ ਨੇ 28 ਮਈ ਨੂੰ ਇਕ ਟਵੀਟ ’ਤੇ ਸਾਬਕਾ ਪ੍ਰਧਾਨ ਮੰਤਰੀ ਅਤੇ ਮਰਹੂਮ ਪਾਰਟੀ ਨੇਤਾ ਬੇਨਜ਼ੀਰ ਭੁੱਟੋ ’ਤੇ ਇਕ ਟਿਪਣੀ ਕੀਤੀ ਸੀ ਜਿਸ ਨੂੰ ਪਾਰਟੀ ਨੇ ਮਾਨਹਾਨੀ ਕਰਨ ਵਾਲਾ ਦਸਦੇ ਹੋਏ ਉਨ੍ਹਾਂ ’ਤੇ ਸੰਘੀ ਜਾਂਚ ਏਜੰਸੀ (ਐਫ਼.ਆਈ.ਏ.) ’ਚ ਮਾਮਲਾ ਵੀ ਦਰਜ ਕਰਾਇਆ ਸੀ। 

ਰਿਚੀ ਨੇ ਇਕ ਹੋਰ ਪੋਸਟ ’ਚ ਕਿਹਾ ਕਿ ਉਸ ਦੇ ਨਾਲ ਜਿਨਸੀ ਸ਼ੋਸ਼ਣ ‘ਮਿਨਿਸਟਰਜ਼ ਇਨਕਲੇਵ’ ’ਚ ਮਲਿਕ ਦੇ ਘਰ ਵਿਚ 2011 ’ਚ ਕਰੀਬ ਉਸ ਛਾਪੇ ਦੇ ਸਮੇਂ ਹੋਇਆ ਸੀ ਜਿਸ ਵਿਚ ਅਲ ਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਪਾਕਿਸਤਾਨ ਵਿਚ ਮਾਰਿਆ ਗਿਆ। ਉਨ੍ਹਾਂ ਕਿਹਾ ਕਿ, ‘‘ਮੈਨੂੰ ਲਗਿਆ ਸੀ ਕਿ ਉਥੇ ਮੇਰੇ ਵੀਜ਼ਾ ਨੂੰ ਲੈ ਕੇ ਇਕ ਮੀਟਿੰਗ ਸੀ, ਪਰ ਮੈਨੂੰ ਫ਼ੁੱਲ ਦਿਤੇ ਅਤੇ ਪੀਣ ਨੂੰ ਨਸ਼ੀਲੀ ਚੀਜ਼ ਦਿਤੀ।’’ ਉਨ੍ਹਾਂ ਇਹ ਵੀ ਕਿਹਾ ਕਿ ਉਹ ਚੁੱਪ ਸੀ ਕਿਉਂਕਿ ਉਸ ਸਮੇਂ ਦੀ ਪੀ.ਪੀ.ਪੀ. ਸਰਕਾਰ ’ਚ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। 

ਗਿਲਾਨੀ ਨੇ ਹਾਲਾਂਕਿ ਇਨ੍ਹਾਂ ਦੋਸ਼ਾ ਨੂੰ ਖਾਰਜ ਕਰਦੇ ਹੋਏ ਕਿਹਾ ਉਹ ਇਸ ਤਰ੍ਹਾਂ ਦੇ ਦੋਸ਼ਾਂ ’ਤੇ ਜਵਾਬ ਦੇਣ ’ਤੇ ਵੀ ਵਿਚਾਰ ਕਰ ਰਹੇ ਹਨ। ਏ.ਆਰ.ਵਾਈ. ਨਿਊਜ਼ ਨਾਲ ਗੱਲਬਾਤ ’ਚ ਪੁੱਛਿਆ ਗਿਆ ਕਿ ਜਦੋਂ ਰਿਚੀ ਨਾਲ ਕਥਿਤ ਤੌਰ ’ਤੇ ਸ਼ੋਸ਼ਣ ਹੋਇਆ ਤਾਂ ਉਹ ਰਾਸ਼ਟਰਪਤੀ ਭਵਨ ਵਿਚ ਕੀ ਕਰ ਰਹੀ ਸੀ ਅਤੇ ਉਹ ਪਾਕਿਸਤਾਨ ’ਚ ਕਿਉਂ ਰਹਿ ਰਹੀ ਸੀ? ਗਿਲਾਨੀ ਨੇ ਦੋਸ਼ ਲਾਇਆ ਕਿ ਉਹ ਆਗੂਆਂ ਦਾ ਅਕਸ ਖ਼ਰਾਬ ਕਰਨ ਦੀ ਮੁਹਿੰਮ ਦੇ ਤਹਿਤ ਪਾਕਿਸਤਾਨ ਆਈ ਸੀ। ਉਨ੍ਹਾਂ ਨੇ ਪੁਛਿਆ, ‘‘ਕਿਸ ਨੇ ਉਨ੍ਹਾਂ ਨੂੰ ਆਗੂਆਂ ਦੇ ਅਕਸ ਨੂੰ ਖ਼ਰਾਬ ਕਰਨ ਦਾ ਅਧਿਕਾਰੀ ਦਿਤਾ?’’

ਉਨ੍ਹਾਂ ਨੇ ਕਿਹਾ ਕਿ ਰਿਚੀ ਉਨ੍ਹਾਂ ਦਾ ਅਕਸ ਖ਼ਰਾਬ ਕਰ ਰਹੀ ਹੈ ਕਿਉਂਕਿ ਉਨ੍ਹਾਂ ਦੇ ਦੋ ਪੁੱਤਰਾਂ ਨੇ ਭੁੱਟੋ ’ਤੇ ਕਥਿਤ ਅਪਮਾਨ ਭਰੇ ਟਵੀਟ ਨੂੰ ਲੈ ਕੇ ਉਸ ਦੇ ਵਿਰੁਧ ਮਾਨਹਾਨੀ ਦਾ ਮਾਮਲਾ ਦਰਜ ਕਰਾਇਆ ਹੈ। ਦੋ ਸਾਬਕਾ ਮੰਤਰੀਆਂ ਨੇ ਹਾਲਾਂਕਿ ਹਾਲੇ ਤਕ ਦੋਸ਼ ’ਤੇ ਕੋਈ ਜਵਾਬ ਨਹੀਂ ਦਿਤਾ ਹੈ।     (ਪੀਟੀਆਈ)