'ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਹੀ ਸਿਰਫ ਇਕੋ-ਇਕ ਤਰੀਕਾ' 

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਜ ਫੀਸਦੀ ਬੱਚਿਆਂ ਨੂੰ ਵੈਂਟੀਲੇਟਰ ਦੀ ਲੋੜ ਪਈ

Vaccination

ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਬੀਮਾਰੀ ਕੰਰਟੋਲ ਅਤੇ ਰੋਕਥਾਮ ਕੇਂਦਰਾਂ (ਸੀ.ਡੀ.ਸੀ.) ਨੇ ਦਿੱਤੀ ਹੈ। ਡਾ. ਰੋਸ਼ੇਲੇ ਵਾਲੈਂਸਕੀ ਮੁਤਾਬਕ ਮਹਾਮਾਰੀ ਨਾਲ ਨਜਿੱਠਣ ਦਾ ਇਕੋ-ਇਕ ਤਰੀਕਾ ਹੈ ਵੈਕਸੀਨੇਸ਼ਨ। ਅਮਰੀਕਨ ਬਾਲ ਗੋਰ ਅਕਾਦਮੀ 'ਚ ਲਾਗ ਦੀਆਂ ਬੀਮਾਰੀਆਂ ਦੀ ਕਮੇਟੀ ਦੇ ਮੁਖੀ ਡਾ. ਯਵੋਨ ਦਾ ਕਹਿਣਾ ਹੈ ਕਿ ਹਸਪਤਾਲ 'ਚ ਦਾਖਲ ਹੋਣ, ਮੌਤਾਂ ਅਤੇ ਸਮਾਜਿਕ ਇਨਫੈਕਸ਼ਨ ਫੈਲਣ ਵਾਲੀ ਬੀਮਾਰੀ ਨੂੰ ਰੋਕਣ ਦੇ ਬਹੁਤ ਠੋਸ ਕਾਰਨ ਹਨ।

ਅਮਰੀਕਾ 'ਚ ਪਿਛਲੇ ਤਿੰਨ ਸਾਲਾਂ 'ਚ ਇੰਫਲੂਏਂਜਾ ਨਾਲ ਬੀਮਾਰ ਬੱਚਿਆਂ ਦੇ ਮੁਕਾਬਲੇ ਕੋਵਿਡ-19 ਨਾਲ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਤਿੰਨ ਗੁਣਾ ਵਧੇਰੇ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਬੀਤੇ ਦਿਨੀਂ ਹੀ ਚੀਨ ਨੇ 3 ਤੋਂ 17 ਸਾਲ ਦੇ ਬੱਚਿਆਂ ਲਈ ਕੋਰੋਨਾਵੈਕ ਨਾਂ ਦੀ ਵੈਕਸੀਨ ਲਾਂਚ ਕਰ ਦਿੱਤੀ ਹੈ। ਹੁਣ 3 ਤੋਂ 17 ਸਾਲ ਦੇ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਾਈ ਜਾਵੇਗੀ।