ਜਾਰਜੀਆ : ਅਮਰੀਕਾ ਦੇ ਜਾਰਜੀਆ ਵਿੱਚ ਵਾਪਰੀ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਟਲਾਂਟਾ ਰੈਪਰ ਟ੍ਰਬਲ (Trouble) ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਰੈਪਰ ਦੀ ਉਮਰ ਮਹਿਜ਼ 34 ਸਾਲ ਸੀ। ਜਿਸ ਦੀ ਦਰਦਨਾਕ ਮੌਤ ਨਾਲ ਹਰ ਕੋਈ ਹੈਰਾਨ ਹੈ। ਤੁਹਾਨੂੰ ਦੱਸ ਦੇਈਏ ਕਿ ਰੈਪਰ ਦੀ ਲਾਸ਼ ਉਨ੍ਹਾਂ ਦੇ ਅਪਾਰਟਮੈਂਟ 'ਚੋਂ ਮਿਲੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ , ਰੈਪਰ ਟ੍ਰਬਲ ਦਾ ਅਸਲੀ ਨਾਮ ਮਾਰੀਏਲ ਸੇਮੋਂਟੇ ਓਰ (Mariel Semonte Orr) ਸੀ। ਜਾਣਕਾਰੀ ਅਨੁਸਾਰ ਐਤਵਾਰ ਤੜਕੇ 3:20 ਵਜੇ ਰੈਪਰ ਦੀ ਲਾਸ਼ ਲੇਕ ਸੇਂਟ ਜੇਮਸ ਅਪਾਰਟਮੈਂਟ 'ਚ ਜ਼ਮੀਨ 'ਤੇ ਪਈ ਮਿਲੀ। ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਸਨ, ਜਿਸ ਤੋਂ ਬਾਅਦ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਦੱਸਣਯੋਗ ਹੈ ਕਿ ਰੌਕਡੇਲ ਕਾਉਂਟੀ ਸ਼ੈਰਿਫ ਦੇ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਰੈਪਰ ਦੇ ਕਤਲ ਕੇਸ ਵਿੱਚ ਸ਼ੱਕੀ ਮਿਸ਼ੇਲ ਜੋਨਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਨਾ ਤਾਂ ਕੋਈ ਗ੍ਰਿਫ਼ਤਾਰੀ ਹੋਈ ਹੈ ਅਤੇ ਨਾ ਹੀ ਕੋਈ ਕਾਰਵਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਰੈਪਰ ਟ੍ਰਬਲ ਕੈਂਪਸ 'ਚ ਰਹਿਣ ਵਾਲੀ ਆਪਣੀ ਮਹਿਲਾ ਦੋਸਤ ਨੂੰ ਮਿਲਣ ਲਈ ਜਾ ਰਿਹਾ ਸੀ। ਕਤਲ ਦਾ ਕਾਰਨ ਉਸ ਦੀ ਮਹਿਲਾ ਦੋਸਤ ਨੂੰ ਮੰਨਿਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਾਮਲੇ ਦਾ ਦੋਸ਼ੀ ਜਿਮੀਸ਼ੇਲ ਜੋਨਸ ਔਰਤ ਨੂੰ ਜਾਣਦਾ ਸੀ ਪਰ ਉਸ ਦਾ ਇਸ ਸਮੱਸਿਆ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਟ੍ਰਬਲ ਦੀ ਪਹਿਲੀ ਮਿਕਸਟੇਪ 17 ਦਸੰਬਰ 2011 ਨੂੰ ਆਈ ਸੀ। ਇਸ ਤੋਂ ਬਾਅਦ ਉਸ ਦਾ ਕਰੀਅਰ ਸ਼ੁਰੂ ਹੋਇਆ ਅਤੇ ਸਾਲ 2018 ਵਿੱਚ, ਉਸਨੇ ਆਪਣੀ ਪਹਿਲੀ ਐਲਬਮ ਐਡਵੁੱਡ ਰਿਲੀਜ਼ ਕੀਤੀ ਜੋ ਕਿ ਅਭਿਨੇਤਾ ਡਰੇਕ 'ਤੇ ਫਿਲਮਾਈ ਗਈ ਸੀ। ਇੱਥੋਂ ਉਸ ਨੇ ਆਪਣੀ ਵੱਖਰੀ ਪਛਾਣ ਬਣਾਈ।