Israel Gaza War : ਗਾਜ਼ਾ ਸਕੂਲ 'ਤੇ ਇਜ਼ਰਾਈਲ ਦਾ ਹਵਾਈ ਹਮਲਾ, 16 ਦੀ ਮੌ.ਤ, 75 ਤੋਂ ਵੱਧ ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

Israel Gaza War : ਫੌਜ ਨੇ ਕਿਹਾ- ਸਕੂਲ ਅੱਤਵਾਦੀਆਂ ਦਾ ਅੱਡਾ ਹੈ

Israel Gaza War: Israel air attack on Gaza school, 16 dead, more than 75 injured

 

Israel Gaza War : ਇਜ਼ਰਾਈਲੀ ਫੌਜ ਨੇ ਸ਼ਨੀਵਾਰ ਨੂੰ ਗਾਜ਼ਾ ਦੇ ਇਕ ਸਕੂਲ 'ਤੇ ਹਵਾਈ ਹਮਲਾ ਕੀਤਾ। 16 ਲੋਕਾਂ ਦੀ ਮੌਤ ਹੋ ਗਈ ਅਤੇ 75 ਤੋਂ ਵੱਧ ਜ਼ਖਮੀ ਹੋ ਗਏ। ਅਲ ਜਜ਼ੀਰਾ ਮੁਤਾਬਕ ਇਹ ਸਕੂਲ ਸੰਯੁਕਤ ਰਾਸ਼ਟਰ (ਯੂ.ਐਨ.) ਦਾ ਸੀ, ਜਿੱਥੇ ਸ਼ਰਨਾਰਥੀਆਂ ਨੇ ਸ਼ਰਨ ਲਈ ਸੀ।

ਸਥਾਨਕ ਲੋਕਾਂ ਮੁਤਾਬਕ ਇਜ਼ਰਾਇਲੀ ਫੌਜ ਨੇ ਪਹਿਲਾਂ ਸਕੂਲ ਨੂੰ ਘੇਰ ਲਿਆ ਅਤੇ ਫਿਰ ਹਮਲਾ ਕਰ ਦਿੱਤਾ। ਇਜ਼ਰਾਇਲੀ ਹਮਲੇ ਕਾਰਨ ਸਕੂਲ ਦੀ ਇਮਾਰਤ ਢਹਿ ਗਈ, ਜਿਸ ਵਿਚ ਰਹਿਣ ਵਾਲੇ ਬੱਚੇ ਫਸ ਗਏ। ਸਥਾਨਕ ਲੋਕ ਬਚਾਅ ਕਾਰਜ ਚਲਾ ਰਹੇ ਹਨ। ਹੁਣ ਤੱਕ ਦੋ ਬੱਚਿਆਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਬੱਚੀ ਦੇ ਹੱਥ ਵਿੱਚ ਗੰਭੀਰ ਸੱਟ ਲੱਗੀ ਹੈ। ਦੂਜੇ ਬੱਚੇ ਦੇ ਚਿਹਰੇ ਅਤੇ ਸਿਰ 'ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਸੰਯੁਕਤ ਰਾਸ਼ਟਰ ਦੀ ਬਚਾਅ ਟੀਮ ਮੁਤਾਬਕ ਪਿਛਲੇ ਮਹੀਨੇ ਵੀ ਫੌਜ ਨੇ ਇਕ ਸਕੂਲ ਨੂੰ ਨਿਸ਼ਾਨਾ ਬਣਾਇਆ ਸੀ।

ਫਲਸਤੀਨੀ ਸਿਹਤ ਮੰਤਰਾਲੇ ਮੁਤਾਬਕ ਮਰਨ ਵਾਲਿਆਂ 'ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। 50 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਜਦਕਿ ਬਾਕੀਆਂ ਦਾ ਮੌਕੇ 'ਤੇ ਹੀ ਇਲਾਜ ਕੀਤਾ ਗਿਆ। ਇਜ਼ਰਾਇਲੀ ਫੌਜ ਨੇ ਸਕੂਲ ਨੂੰ ਅੱਤਵਾਦੀਆਂ ਦਾ ਅੱਡਾ ਦੱਸਿਆ ਹੈ।

ਹਮਲੇ ਤੋਂ ਬਚਣ ਲਈ ਸੈਂਕੜੇ ਸ਼ਰਨਾਰਥੀ ਸਕੂਲ ਦੇ ਆਲੇ-ਦੁਆਲੇ ਦੇ ਖੇਤਰ ਤੋਂ ਭੱਜ ਗਏ ਹਨ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਸਕੂਲ ਨੂੰ ਸੁਰੱਖਿਅਤ ਖੇਤਰ ਘੋਸ਼ਿਤ ਕੀਤਾ ਸੀ। ਪਿਛਲੇ ਮਹੀਨੇ ਸਕੂਲ 'ਤੇ ਹੋਏ ਹਮਲੇ 'ਚ 40 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਦਰਜਨਾਂ ਜ਼ਖਮੀ ਹੋ ਗਏ ਸਨ।

ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 9 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ 'ਚ ਹੁਣ ਤੱਕ 38 ਹਜ਼ਾਰ ਫਿਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 14,500 ਬੱਚੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਗਾਜ਼ਾ ਦੇ ਲਗਭਗ 80% ਲੋਕ ਬੇਘਰ ਹੋ ਗਏ। ਇਹ ਜੰਗ ਹੁਣ ਮਿਸਰ ਦੀ ਸਰਹੱਦ ਨੇੜੇ ਗਾਜ਼ਾ ਦੇ ਰਫਾ ਸ਼ਹਿਰ ਤੱਕ ਪਹੁੰਚ ਗਈ ਹੈ।

ਦਰਅਸਲ, ਯੁੱਧ ਦੀ ਸ਼ੁਰੂਆਤ ਵਿੱਚ, ਲੋਕਾਂ ਨੇ ਇਜ਼ਰਾਈਲ ਦੀ ਕਾਰਵਾਈ ਤੋਂ ਬਚਣ ਲਈ ਉੱਤਰੀ ਗਾਜ਼ਾ ਛੱਡ ਕੇ ਰਫਾਹ ਵਿੱਚ ਸ਼ਰਨ ਲਈ ਸੀ। ਅਲ ਜਜ਼ੀਰਾ ਮੁਤਾਬਕ ਇਸ ਇਲਾਕੇ 'ਚ 10 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਹੁਣ ਇਜ਼ਰਾਇਲੀ ਫੌਜ ਇੱਥੇ ਵੀ ਹਮਲੇ ਦੀ ਯੋਜਨਾ ਬਣਾ ਰਹੀ ਹੈ।
ਇਜ਼ਰਾਈਲ ਦਾ ਤਰਕ ਹੈ ਕਿ ਉਹ ਹੁਣ ਤੱਕ ਹਮਾਸ ਦੀਆਂ 24 ਬਟਾਲੀਅਨਾਂ ਨੂੰ ਖਤਮ ਕਰ ਚੁੱਕਾ ਹੈ। ਪਰ ਅਜੇ ਵੀ 4 ਬਟਾਲੀਅਨ ਰਫਾਹ ਵਿੱਚ ਲੁਕੇ ਹੋਏ ਹਨ। ਉਨ੍ਹਾਂ ਨੂੰ ਖਤਮ ਕਰਨ ਲਈ, ਰਫਾਹ ਵਿੱਚ ਇੱਕ ਅਪਰੇਸ਼ਨ ਕਰਨਾ ਜ਼ਰੂਰੀ ਹੈ.