ਓਲਾ ਊਬਰ 'ਚ 8 ਸਾਲ ਪੁਰਾਣੀਆਂ ਗੱਡੀਆਂ ਹੋਣਗੀਆਂ ਬੰਦ, ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਨਵਾਂ ਨਿਯਮ
ਭਾਰਤ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਮੰਦੇਨਜ਼ਰ ਰੱਖਦਿਆਂ ਉਲਾ ਉਬਰ ਅਤੇ ਟੈਕਸੀਆਂ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ।
ਭਾਰਤ ਸਰਕਾਰ ਵੱਲੋਂ ਵਪਾਰਕ ਵਾਹਨਾਂ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ।
ਸਰਕਾਰ ਵੱਲੋਂ ਓਲਾ ਉਬਰ ਅਤੇ ਟੈਕਸੀਆਂ ਲਈ ਨਵੇਂ ਨਿਯਮ ਲਿਆਂਦੇ ਜਾ ਰਹੇ ਹਨ। ਨਵੇਂ ਨਿਯਮਾਂ ਤਹਿਤ ਵਪਾਰਕ ਵਰਤੋਂ ਵਾਲੀਆਂ ਗੱਡੀਆਂ ਰਜਿਸ਼ਟ੍ਰੇਸ਼ਨ ਤੋਂ 8 ਸਾਲ ਬਾਅਦ ਸੜਕ ਤੇ ਨਹੀ ਚੱਲ ਪਾਉਣਗੀਆਂ।
ਸਰਕਾਰ ਵੱਲੋਂ ਇਹ ਫੈਸਲਾ ਵੱਧਦੇ ਪ੍ਰੱਦੂਸ਼ਣ ਦੇ ਮੰਦੇਨਜ਼ਰ ਲਿਆ ਗਿਆ ਹੈ। ਨਿਯਮਾਂ ਅਨੁਸਾਰ ਵਪਾਰਕ ਵਰਤੋਂ ਵਾਲੀਆਂ ਗੱਡੀਆਂ ਸਹੀਂ ਹਾਲਾਤ ਵਿੱਚ ਹੋਣ ਦੇ ਬਾਵਜੂਦ ਵੀ ਸੜਕ ਤੇ ਨਹੀਂ ਚਲਾਈਆਂ ਜਾ ਸਕਣਗੀਆਂ। ਹੱਲ ਵਜੋਂ ਸਿਰਫ਼ ਇਨ੍ਹਾਂ ਗੱਡੀਆਂ ਨੂੰ ਨਿੱਜੀ ਵਰਤੋਂ ਲਈ ਵੇਚਿਆ ਜਾ ਸਕਦਾ ਹੈ ।
ਇਂਕ ਅੰਕੜੇ ਮੁਤਾਬਕ ਓਲਾ ਉਬਰ ਵਿੱਚ 20 ਪ੍ਰਤੀਸ਼ਤ ਤੋਂ ਵੱਧ ਗੱਡੀਆਂ 8 ਸਾਲ ਤੋਂ ਪੁਰਾਣੀਆਂ ਹਨ, ਅਜਿਹੇ ਵਿੱਚ ਮਾਲਕਾਂ ਕੋਲ ਇਨ੍ਹਾਂ ਗੱਡੀਆਂ ਨੂੰ ਵੇਚਣ ਤੋਂ ਇਲਾਵਾ ਕੋਈ ਹੱਲ ਨਹੀਂ ਬਚੇਗਾ।
ਸਰਕਾਰ ਦੇ ਦਾਅਵੇ ਮੁਤਾਬਕ ਇਸ ਨਾਲ ਪ੍ਰਦੂਸ਼ਣ ਵਿੱਚ ਕਮੀ ਆਵੇਗੀ ਅਤੇ ਕੰਡਮ ਗੱਡੀਆਂ ਦੇ ਸੜਕ ਤੋਂ ਹੱਟਣ ਨਾਲ ਸੜਕਾਂ ਵਧੇਰੇ ਸੁੱਰਖਿਅਤ ਹੋਣਗੀਆਂ।
ਇਹ ਵੀ ਅਹਿਮ ਹੈ ਕਿ ਓਲਾ ਉਬਰ ਵਿੱਚ ਗੱਡੀਆਂ ਡਰਾਇਵਰਾਂ ਵੱਲੋਂ ਆਪਣੇ ਤੌਰ ਤੇ ਲਗਾਈਆਂ ਜਾਂਦੀਆਂ ਹਨ, ਅਜਿਹੇ ਵਿੱਚ ਇਸ ਫੈਸਲੇ ਦੇ ਲਾਗੂ ਹੋਣ ਨਾਲ ਸਾਰਾ ਬੋਝ ਡਰਾਇਵਰਾਂ ਤੇ ਡਿੱਗਣਾ ਲਾਜ਼ਮੀ ਹੈ।