ਸ਼ਰਾਬ ਛੁਡਾਉਣ ਵਾਲੀ ਦਵਾਈ ਕੋਵਿਡ-19 ਨਾਲ ਲੜਨ 'ਚ ਮਦਦ ਕਰ ਸਕਦੀ ਹੈ: ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ਰਾਬ ਦੀ ਆਦਤ ਛੁਡਾਉਣ ਵਾਲੀ ਦਵਾਈ ਡਾਇਸਲਫਿਰਾਮ ਦੀ ਵਰਤੋਂ ਨਾਲ ਸਾਰਸ-ਕੋਵ-2 ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ

File Photo

ਮਾਸਕੋ, 6 ਅਗੱਸਤ : ਸ਼ਰਾਬ ਦੀ ਆਦਤ ਛੁਡਾਉਣ ਵਾਲੀ ਦਵਾਈ ਡਾਇਸਲਫਿਰਾਮ ਦੀ ਵਰਤੋਂ ਨਾਲ ਸਾਰਸ-ਕੋਵ-2 ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ ਹੈ। ਇਹ ਜਾਣਕਾਰੀ ਇਕ ਨਵੀਂ ਖੋਜ 'ਚ ਸਾਹਮਣੇ ਆਈੇ ਹੈ। ਰੂਸ 'ਚ ਨੈਸ਼ਨਲ ਰਿਸਰਚ ਯੂਨੀਵਰਸਿਟੀ ਹਾਇਰ ਸਕੂਲ ਆਫ਼ ਇਕੋਨਾਮਿਕਸ (ਐਚਐਸਈ) ਦੇ ਖੋਜਕਰਤਾਵਾਂ ਨੇ ਪਾਇਆ ਕਿ ਸੰਭਾਵਿਤ ਇਲਾਜ ਲਈ ਕੋਰੋਨਾ ਵਾਇਰਸ ਦੇ ਢਾਂਚਾਗਤ ਤੱਤਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ

ਜਿਨ੍ਹਾਂ 'ਚ ਵਿਕਾਸ ਦੌਰਾਨ ਤਬਦੀਲੀ ਹੋਣ ਦੀ ਸੰਭਾਵਨਾ ਘੱਟ ਹੋਵੇ।  ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ 'ਤੇ ਇਕ ਕਿਸਮ (ਸਟ੍ਰੇਨ) ਵਿਰੁਧ ਜੋ ਦਵਾਈ ਪ੍ਰਭਾਵਸ਼ਾਲੀ ਹੋਵੇਗੀ ਉਹ ਦੂਜੇ ਵਿਰੁਧ ਪ੍ਰਭਾਵਸ਼ਾਲੀ ਨਹੀਂ ਹੋਵੇਗੀ। ਮੇਂਦਿਲਿਵ ਕਮਿਊਨੀਕੇਸ਼ਨਜ਼ ਪਤਰਿਕਾ 'ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਇਸ ਲਈ ਸਾਰਸ-ਕੋਵ-2 ਵਾਇਰਸ ਦੇ ਮੁੱਖ ਪ੍ਰੋਟੀਜ਼ ਐਮ ਪ੍ਰੋ ਸਭ ਤੋਂ ਪ੍ਰਭਾਵਸ਼ਾਲੀ ਪ੍ਰੋਟੀਨ ਹੈ।

ਖੋਜਕਰਤਾਵਾਂ ਨੇ ਦਸਿਆ ਕਿ ਪਰਿਵਰਤਨ ਦੇ ਪ੍ਰਤੀਰੋਧੀ ਹੋਣ ਦੇ ਇਲਾਵਾ ਐਮ ਪ੍ਰੋ ਕੋਰੋਨਾ ਵਾਇਰਸ ਨੂੰ ਰੋਕਣ ਵਿਚ ਵੀ ਵੱਡੀ ਭੁਮਿਕਾ ਅਦਾ ਕਰਦਾ ਹੈ ਜਿਸਦਾ ਮਤਲਬ ਹੈ ਕਿ ਇਸ ਦੀ ਰਕੋਥਾਮ ਸ਼ਰੀਰ ਦੇ ਅੰਦਰ ਵਾਇਰਸ ਨੂੰ ਕਮਜ਼ੋਰ ਕਰਨ ਜਾਂ ਇਸ ਨੂੰ ਪੂਰੀ ਤਰ੍ਹਾਂ ਰੋਕਣ 'ਚ ਸਮਰੱਥ ਹੈ। ਸੰਭਾਵਿਤ ਦਵਾਈਆਂ ਨੂੰ ਅਮਰੀਕੀ ਖ਼ੁਰਾਕ ਅਤੇ ਦਵਾਈ ਪ੍ਰਸ਼ਾਸ਼ਨ ਵਲੋਂ ਮਨਜ਼ੂਰ ਦਵਾਈਆਂ ਦੇ ਡੇਟਾਬੇਸ ਤੋਂ ਲਿਆ ਗਿਆ ਹੈ।  

ਖੋਜਕਰਤਾਵਾਂ ਨੇ ਦਸਿਆ ਕਿ ਸ਼ਰਾਬ ਛਡਾਉਣ ਵਾਲੀ ਦਵਾਈ ਡਾਈਸਲਫਿਰਾਮ ਸਾਰਸ ਕੋਵ-2 ਤੋਂ ਦੋ ਤਰੀਕਿਆਂ ਨਾਲ ਲੜਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਇਹ ਸਹਿ ਅਵਰੋਧਕ ਹੈ ਅਤੇ ਦੂਜਾ ਇਹ ਕੋਵਿਡ 19 ਦੇ ਲੱਛਣਾਂ ਨੂੰ ਵੀ ਰੋਕਦਾ ਹੈ ਜਿਵੇਂ ਕਿ ਇਹ ਘਟੇ ਗਲੂਟਾਥਿਯੋਨ ਨੂੰ ਰੋਕਣ 'ਚ ਕਾਫ਼ੀ ਮਦਦ ਕਰਦਾ ਹੈ ਜੋ ਇਕ ਮਹੱਤਵਪੂਰਣ ਐਂਟੀਆਕਸੀਡੈਂਟ ਹੈ।  (ਪੀਟੀਆਈ)

ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕਾਰਗਾਰ ਸਾਬਤ ਹੋਈ ਨਵੀਂ ਦਵਾਈ ਆਰ.ਐਲ.ਐਫ਼ -100
ਹਿਊਸਟਨ, 6 ਅਗੱਸਤ : ਅਮਰੀਕਾ ਦੇ ਹਿਊਸਟਨ ਸ਼ਹਿਰ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਆਰ. ਐੱਲ. ਐੱਫ.-100 ਨਾਂ ਦੀ ਨਵੀਂ ਦਵਾਈ ਦੀ ਵਰਤੋਂ ਕੀਤੀ ਹੈ, ਜਿਸ ਨਾਲ ਗੰਭੀਰ ਰੂਪ ਨਾਲ ਬੀਮਾਰ ਕੋਰੋਨਾ ਦੇ ਉਹ ਮਰੀਜ਼ ਤੇਜ਼ੀ ਨਾਲ ਸਿਹਤਯਾਬ ਹੋਏ, ਜਿਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਦੀ ਸ਼ਿਕਾਇਤ ਸੀ। ਇਸ ਦਵਾ ਨੂੰ ਐਵਿਪਟਾਵਿਲ ਨਾਂ ਤੋਂ ਵੀ ਜਾਣਿਆ ਜਾਂਦਾ ਹੈ।

ਐੱਫ. ਡੀ. ਏ. ਨੇ ਐਮਰਜੈਂਸੀ ਸਥਿਤੀ ਵਿਚ ਵਰਤੋਂ ਲਈ ਇਸ ਦਵਾਈ ਦੀ ਮਨਜ਼ੂਰੀ ਦੇ ਦਿਤੀ ਹੈ। ਹਿਊਸਟਨ ਮੇਥਡਿਸਟ ਹਸਪਤਾਲ ਨੇ ਇਸ ਦਵਾ ਦੀ ਵਰਤੋਂ ਨਾਲ ਵੈਂਟੀਲੇਟਰ ਵਾਲੇ ਮਰੀਜ਼ਾਂ ਦੇ ਤੇਜ਼ੀ ਨਾਲ ਸਿਹਤਯਾਬ ਹੋਣ ਦੀ ਜਾਣਕਾਰੀ ਦਿਤੀ ਹੈ। ਨਿਊਰੋਐਕਸ ਤੇ ਰਿਲੀਫ ਥੈਰਾਪਿਊਟਿਕਸ ਨੇ ਮਿਲ ਕੇ ਇਸ ਦਵਾ ਨੂੰ ਵਿਕਸਿਤ ਕੀਤਾ ਹੈ। ਦਵਾਈ ਬਣਾਉਣ ਵਾਲੀ ਕੰਪਨੀ ਨਿਊਰੋਐਕਸ ਦੇ ਇਕ ਬਿਆਨ ਮੁਤਾਬਕ ਸੁਤੰਤਰ ਖੋਜਕਾਰਾਂ ਨੇ ਦਸਿਆ ਕਿ ਐਵਿਪਟਾਡਿਲ ਮਨੁੱਖੀ ਫੇਫੜਿਆਂ ਦੀਆਂ ਕੌਸ਼ਿਕਾਵਾਂ ਅਤੇ ਮੋਨੋਸਾਈਟਸ ਵਿਚ ਸਾਰਸ ਕੋਰੋਨਾ ਵਾਇਰਸ ਬਣਨ ਤੋਂ ਰੋਕਦਾ ਹੈ। ਰੀਪੋਰਟ ਮੁਤਾਬਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ 54 ਸਾਲਾ ਵਿਅਕਤੀ ਗੰਭੀਰ ਰੂਪ ਨਾਲ ਬੀਮਾਰ ਸੀ

ਪਰ ਇਸ ਦਵਾਈ ਦੀ ਵਰਤੋਂ ਨਾਲ 4 ਦਿਨ ਦੇ ਅੰਦਰ ਉਸ ਦੀ ਸਿਹਤ ਵਿਚ ਸੁਧਾਰ ਹੋਇਆ ਤੇ ਉਸ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ। ਇਸ ਦੇ ਇਲ਼ਾਵਾ 15 ਤੋਂ ਵਧੇਰੇ ਮਰੀਜ਼ਾਂ 'ਤੇ ਵੀ ਇਲਾਜ ਦੇ ਅਜਿਹੇ ਹੀ ਨਤੀਜੇ ਦੇਖੇ ਗਏ। ਨਿਊਰੋਐਕਸ ਦੇ ਸੀਆਈਉ ਅਤੇ ਪ੍ਰਧਾਨ ਪ੍ਰੋਫ਼ੇਸਰ ਜੋਨਾਥਨ ਜੈਵਿਅ ਨੇ ਕਿਹਾ, ''ਹੋਰ ਕਿਸੇ ਵੀ ਵਾਇਰਲ ਰੋਧੀ ਏਜੰਟ ਨੇ ਵਾਇਰਲ ਲਾਗ ਤੋਂ ਇਨੀਂ ਤੇਜ਼ੀ ਨਾਲ ਉਬਰਨ ਦੀ ਦਰ ਨਹੀਂ ਦਿਖਾਈ।''         (ਪੀਟੀਆਈ)