ਫ਼ੇਸਬੁੱਕ ਨੇ ਪਹਿਲੀ ਵਾਰ ਹਟਾਈ ਡੋਨਾਲਡ ਟਰੰਪ ਦੀ ਪੋਸਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ੋਸ਼ਲ ਮੀਡੀਆ ਮੰਚ ਟਵਿੱਟਰ ਨੇ ਕੋਵਿਡ-19 ਮਹਾਂਮਾਰੀ ਬਾਰੇ ਗ਼ਲਤ ਜਾਣਕਾਰੀ ਸਾਂਝੀ ਕਰਨ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ

Facebook first removes Donald Trump's post

ਵਾਸ਼ਿੰਗਟਨ, 6 ਅਗੱਸਤ : ਸ਼ੋਸ਼ਲ ਮੀਡੀਆ ਮੰਚ ਟਵਿੱਟਰ ਨੇ ਕੋਵਿਡ-19 ਮਹਾਂਮਾਰੀ ਬਾਰੇ ਗ਼ਲਤ ਜਾਣਕਾਰੀ ਸਾਂਝੀ ਕਰਨ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਹਿੰਮ ਅਕਾਊਂਟ ’ਤੇ ਅਸਥਾਈ ਰੋਕ ਲਗਾ ਦਿਤੀ ਹੈ। ਸਮਾਚਾਰ ਚੈਨਲ ਸੀ.ਐੱਨ.ਐੱਨ. ਨੇ  ਜਾਣਕਾਰੀ ਦਿਤੀ। ਇਸ ਤੋਂ ਪਹਿਲਾਂ ਫ਼ੇਸਬੁੱਕ ਨੇ ਕੋਵਿਡ-19 ਮਹਾਂਮਾਰੀ ਦੇ ਬਾਰੇ ਵਿਚ ਗ਼ਲਤ ਜਾਣਕਾਰੀ ਅਤੇ ਵੀਡੀਉ ਨੂੰ ਟਰੰਪ ਦੇ ਪੇਜ ਤੋਂ ਹਟਾ ਦਿਤਾ ਸੀ। ਇਸ ਵੀਡੀਉ ਵਿਚ ਫੌਕਸ ਨਿਊਜ਼ ਨੂੰ ਦਿਤੇ ਗਏ ਇੰਟਰਵਿਊ ਦੇ ਅੰਸ਼ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਲਈ ਬੱਚੇ ਲਗਭਗ ਇਮਿਊਨ ਹਨ। ਅਸਲ ਵਿਚ ਟਰੰਪ ਨੇ ਜਿਹੜਾ ਟਵੀਟ ਕੀਤਾ ਹੈ ਉਸ ਵਿਚ ਉਹਨਾਂ ਨੇ ਲਿਖਿਆ ਹੈ,‘‘ਜੇਕਰ ਤੁਸੀਂ ਬੱਚਿਆਂ ਦੀ ਗੱਲ ਕਰੋ ਤਾਂ ਮੈਂ ਇਹ ਜ਼ਰੂਰ ਕਹਾਂਗਾ ਕਿ ਬੱਚਿਆਂ ਨੂੰ ਕੋਰੋਨਾ ਲੱਗਭਗ ਨਹੀਂ ਹੋ ਸਕਦਾ ਹੈ।

ਬੱਚਿਆਂ ਵਿਚ ਕੋਰੋਨਾ ਬੀਮਾਰੀ ਦੇ ਪ੍ਰਤੀ ਰੋਗ ਪ੍ਰਤੀਰੋਧਕਤਾ ਕਾਫੀ ਚੰਗੀ ਹੈ।’’ ਜਦਕਿ ਹਕੀਕਤ ਇਹ ਹੈ ਕਿ ਕੋਰੋਨਾ ਬੱਚਿਆਂ ਨੂੰ ਵੀ ਅਪਣੀ ਚਪੇਟ ਵਿਚ ਲੈ ਰਿਹਾ ਹੈ। 
ਜੋਕਿ ਟਰੰਪ ਦੇ ਦਾਅਵੇ ਤੋਂ ਬਿਲਕੁੱਲ ਉਲਟ ਹੈ। ਇਸ ਤੋਂ ਪਹਿਲਾਂ ਵੀ ਫੇਸਬੁੱਕ ਨੇ ਵੀ ਟਰੰਪ ਦੀ ਇਕ ਪੋਸਟ ਨੂੰ ਡਿਲੀਟ ਕਰ ਦਿਤਾ ਸੀ। ਟਵਿੱਟਰ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ,‘‘ਇਹ ਵੀਡੀਉ ਕੋਵਿਡ-19 ਦੇ ਬਾਰੇ ਵਿਚ ਗ਼ਲਤ ਸੂਚਨਾ ਸਬੰਧੀ ਟਵਿੱਟਰ ਨਿਯਮਾਂ ਦੀ ਉਲੰਘਣਾ ਹੈ। ਖਾਤਾਧਾਰਕ ਨੂੰ ਫਿਰ ਤੋਂ ਟਵੀਟ ਕਰਨ ਤੋਂ ਪਹਿਲਾਂ ਇਸ ਟਵੀਟ ਨੂੰ ਹਟਾਉਣਾ ਹੋਵੇਗਾ।ਮਤਲਬ ਇਸ ਦੇ ਬਾਅਦ ਹੀ ਟਰੰਪ ਦੁਬਾਰਾ ਟਵੀਟ ਕਰ ਸਕਦੇ ਹਨ।’’    (ਪੀਟੀਆਈ)