ਚੂਹਿਆਂ ’ਤੇ ਕਾਰਗਾਰ ਸਾਬਤ ਹੋਇਆ ਮਾਡਰਨਾ ਦਾ ਕੋਵਿਡ 19 ਦਾ ਟੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਨੀਆਂ ਭਰ ਦੇ ਵਿਗਿਆਨੀਆਂ ਇਸ ਸਮੇਂ ਕੋਰੋਨਾ ਵੈਕਸੀਨ ਦੇ ਟਰਾਇਲ ’ਚ ਲੱਗੇ ਹੋਏ ਹਨ। ਇਸ ਦੌਰਾਨ ਅਮਰੀਕੀ ਕੰਪਨੀ ਮਾਡਰਨਾ

Modern Covid 19 vaccine has been shown to be effective in rats

ਵਾਸ਼ਿੰਗਟਨ, 6 ਅਗੱਸਤ : ਦੁਨੀਆਂ ਭਰ ਦੇ ਵਿਗਿਆਨੀਆਂ ਇਸ ਸਮੇਂ ਕੋਰੋਨਾ ਵੈਕਸੀਨ ਦੇ ਟਰਾਇਲ ’ਚ ਲੱਗੇ ਹੋਏ ਹਨ। ਇਸ ਦੌਰਾਨ ਅਮਰੀਕੀ ਕੰਪਨੀ ਮਾਡਰਨਾ ਦਾ ਕੋਰੋਨਾ ਟੀਕਾ ਚੂਹਿਆਂ ’ਤੇ ਪ੍ਰੀਖਣ ’ਚ ਸਫਲ ਸਾਬਤ ਹੋਇਆ ਹੈ। ਅਮਰੀਕੀ ਫਾਰਮਾਕਿਊਟੀਕਲ ਕੰਪਨੀ ਮਾਡਰਨਾ ਦੀ ਸੰਭਾਵਤ ਕੋਰੋਨਾ ਵੈਕਸੀਨ ਦੇ ਕਲੀਨਿਕਲ ਟਰਾਇਲ ’ਚ ਚੂਹਿਆਂ ’ਤੇ ਹੋਏ ਟੈਸਟ ’ਚ ਇਹ ਪਾਇਆ ਗਿਆ ਕਿ ਇਹ ਚੂਹਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਂਦੀ ਹੈ। ਪਤਰਿਕਾ ‘ਨੇਚਰ’ ਜਰਨਲ ’ਚ ਪ੍ਰਕਾਸ਼ਿਤ ਖੋਜ ਰੀਪੋਰਟ  ਦੱਸਦੀ ਹੈ ਕਿ ਜਾਂਚ ’ਚ ਵੈਕਸੀਨ ਤੋਂ ਪ੍ਰੇਰਿਤ ਚੂਹਿਆਂ ’ਚ ਨਿਊਟ੍ਰਲਾਈਜਿੰਗ ਐਂਟੀਬਾਡੀਜ਼, ਜਬ 1-ਮਾਈ¬ਕ੍ਰੋਗ੍ਰਾਮ ਦੀਆਂ ਦੋ ਇੰਟਰਾਮਸਕਯੂਲਰ ਟੀਕੇ ਦਿਤੇ ਗਏ ਸੀ।

ਇਸ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਲੜਣ ਦੀ ਸਮਰਥਾ ਚੂਹਿਆਂ ’ਚ ਦੇਖੀ ਗਈ। ਖੋਜ ’ਚ ਪਾਇਆ ਗਿਆ ਹੈ ਕਿ ਚੂਹਿਆਂ ’ਚ ਸੰਭਾਵਿਤ ਕੋਰੋਨਾ ਵੈਕਸੀਨ ਦੀ ਇਕ ਖ਼ੁਰਾਕ ਜਾਂ ਐਮਆਰਐਨਏ-1273 ਦੀ 10 ਮਿਲੀਗ੍ਰਾਮ ਦੀ ਖੁਰਾਕ ਲੈਣ ਤੋਂ ਬਾਅਦ ਸੱਤ ਹਫ਼ਤਿਆਂ ਤਕ ਕੋਰੋਨਾ ਖ਼ਿਲਾਫ਼ ਇਮਿਊਨ ਸ਼ਕਤੀ ਬਣੀ ਰਹੀ। ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਜਾਂਚ ਦੇ ਟੀਕੇ ਨੇ ਚੂਹਿਆਂ ’ਚ ਮਜ਼ਬੂਤ ਸੀਡੀ 8 ਟੀ-ਸੇਲ ਵਿਕਸਿਤ ਕੀਤੇ। ਖੋਜਕਰਤਾਵਾਂ ਮੁਤਾਬਕ ਇਹ ਉਸ ਪ੍ਰਕਾਰ ਦੀ ਸੇਲੂਲਰ ਇਮਿਊਨ ਪ੍ਰਤੀਕਿਰਿਆ ਨੂੰ ਪ੍ਰੇਰਿਤ ਨਹÄ ਕਰਦਾ ਹੈ ਜੋ ਵੈਕਸੀਨ ਨਾਲ ਜੁੜੇ ਸਾਹ ਰੋਗ ਨਾਲ ਜੁੜੀਆਂ ਹਨ।     (ਪੀਟਅੀਾਈ