ਨੀਰਵ ਮੋਦੀ ਦੀ ਹਿਰਾਸਤ ਮਿਆਦ 27 ਅਗੱਸਤ ਤਕ ਵਧੀ
ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ ਮਿਆਦ 27 ਅਗੱਸਤ ਤਕ ਵਧਾ ਦਿਤੀ ਗਈ ਹੈ
ਲੰਡਨ, 6 ਅਗੱਸਤ : ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ ਮਿਆਦ 27 ਅਗੱਸਤ ਤਕ ਵਧਾ ਦਿਤੀ ਗਈ ਹੈ। 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਨੀਰਵ ਨੂੰ ਬÇ੍ਰਟੇਨ ਦੀ ਇਕ ਅਦਾਲਤ ਦੇ ਸਾਹਮਣੇ ਵੀਡੀਉ ਕਾਨਫਰੰਸ ਜ਼ਰੀਏ ਪੇਸ਼ ਕੀਤਾ ਗਿਆ। ਪਿਛਲੇ ਸਾਲ ਮਾਰਚ ਵਿਚ ਗ੍ਰਿਫ਼ਤਾਰੀ ਦੇ ਬਾਅਦ ਤੋਂ ਹੀ 49 ਸਾਲਾ ਹੀਰਾ ਕਾਰੋਬਾਰੀ ਦਖਣ-ਪਛਮੀ ਲੰਡਨ ਦੀ ਵਾਂਡਸਵਰਥ ਜੇਲ ਵਿਚ ਬੰਦ ਹੈ। ਉਸ ਨੂੰ ਲੰਡਨ ਵਿਚ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿਚ ਜ਼ਿਲ੍ਹਾ ਜੱਜ ਵੇਨੇਸਾ ਬੇਰੇਟਸਰ ਦੇ ਸਾਹਮਣੇ ਵੀਡੀਉ ਕਾਨਫਰੰਸ ਜ਼ਰੀਏ ਪੇਸ਼ ਕੀਤਾ ਗਿਆ।
ਉਸ ਨੂੰ ਦਸਿਆ ਗਿਆ ਕਿ 7 ਸਤੰਬਰ ਤੋਂ 5 ਦਿਨਾਂ ਦੀ ਸੁਣਵਾਈ ਤੋਂ ਪਹਿਲਾਂ ਹੋਣ ਵਾਲੀ ਸੁਣਵਾਈ ਮਾਮਲਾ ਪ੍ਰਬੰਧਨ ਸੁਣਵਾਈ ਹੋਵੇਗੀ। ਜੱਜ ਬੇਰੇਟਸਰ ਨੇ ਕਿਹਾ, ‘ਤੁਸÄ ਫਿਰ ਤੋਂ ਵੀਡੀਉ ਕਾਨਫਰੰਸ ਜ਼ਰੀਏ ਪੇਸ਼ ਹੋਵੋਗੇ। ਤੁਹਾਡੇ ਵਕੀਲ ਅਦਾਲਤ ਵਿਚ ਮੌਜੂਦ ਰਹਿ ਸਕਦੇ ਹਨ।’ ਮੋਦੀ ਦੀ ਹਵਾਲਗੀ ਮਾਮਲੇ ਦੀ ਸੁਣਵਾਈ ਦੇ ਪਹਿਲੇ ਪੜਾਅ ਵਿਚ ਮਈ ਵਿਚ ਜ਼ਿਲ੍ਹਾ ਜੱਜ ਸੈਂਮਿਉਅਲ ਗੂਜੀ ਨੇ ਸੁਣਵਾਈ ਕੀਤੀ ਸੀ ਅਤੇ ਦੂਜੇ ਪੜਾਅ ਦੀ ਸੁਣਵਾਈ 7 ਤੋਂ 11 ਸਤੰਬਰ ਦਰਮਿਆਨ ਹੋਣੀ ਹੈ। (ਪੀਟੀਆਈ)