ਸੂਡਾਨ ’ਚ ਹੜ੍ਹ ਕਾਰਨ ਹਜ਼ਾਰਾਂ ਲੋਕ ਪ੍ਰਭਾਵਤ : ਸੰਯੁਕਤ ਰਾਸ਼ਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਤੇਜ਼ ਮੀਂਹ ਨੇ ਸੂਡਾਨ ’ਚ ਭਾਰਤੀ ਤਬਾਹੀ ਮਚਾਈ ਹੋਈ ਹੈ ਜਿਸ ਦੇ ਚਲਦੇ 50000 ਤੋਂ ਵਧ ਲੋਕ ਪ੍ਰਭਾਵਤ

Thousands affected by floods in Sudan: UN

ਕਾਹਿਰਾ, 6 ਅਗੱਸਤ : ਸੰਯੁਕਤ ਰਾਸ਼ਟਰ ਨੇ ਕਿਹਾ ਕਿ ਤੇਜ਼ ਮੀਂਹ ਨੇ ਸੂਡਾਨ ’ਚ ਭਾਰਤੀ ਤਬਾਹੀ ਮਚਾਈ ਹੋਈ ਹੈ ਜਿਸ ਦੇ ਚਲਦੇ 50000 ਤੋਂ ਵਧ ਲੋਕ ਪ੍ਰਭਾਵਤ ਹੋਏ ਹਨ। ਸੰਯੁਕਤ ਰਾਸ਼ਟਰ ਮਨੁੱਖੀ ਕਰਾਜ ਤਾਲਮੇਲ ਦਫ਼ਤਰ (ਯੂਨਐਨਓਸੀਐਚਏ) ਨੇ ਬੁਧਵਾਰ ਦੇਰ ਰਾਤ ਕਿਹਾ ਕਿ ਸੂਡਾਨ ਦੇ 18 ਸੂਬਿਆਂ ਵਿਚੋਂ 14 ਸੂਬੇ ਪਿਛਲੇ ਕਈ ਦਿਨਾਂ ਤੋਂ ਭਾਰੀ ਹੜ੍ਹ-ਮੀਂਹ ਦਾ ਸਾਹਮਣਾ ਕਰ ਰਹੇ ਹਨ। ਰੀਪੋਰਟ ’ਚ ਕਿਹਾ ਗਿਆ ਹੈ ਕਿ ਉਤਰ ਦਾਰਫੁਰ, ਵਾਈਟ ਨੀਲ, ਸੇਨਾਰ ਅਤੇ ਕਾਸਲਾ ਸੂਬੇ ਤੂਫ਼ਾਨ ਅਤੇ ਹੜ੍ਹ ਨਾਲ ਪ੍ਰਭਾਵਤ ਹਨ।  

ਯੂਨਐਨਓਸੀਐਚਏ ਨੇ ਕਿਹਾ, ‘‘ਸੂਡਾਨ ਮੌਸਮ ਵਿਗਿਆਨ ਵਿਭਾਗ ਨੇ ਚਿਤਾਵਨੀ ਦਿਤੀ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਅਗੱਸਤ ਤੇ ਸਤੰਬਰ ਦੌਰਾਨ ਵਧ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਅੱਗੇ ਹੋਰ ਹੜ੍ਹ ਆ ਸਕਦੇ ਹਨ।’’ ਪਿਛਲੇ ਹਫ਼ਤੇ ਭਾਰੀ ਮੀਂਹ ਕਾਰਨ ਬਲੂ ਨੀਲ ਸੂਬੇ ’ਚ ਬਾਉਟ ਬਨ੍ਹ ਦੇ ਡਿਗਣ ਕਾਰਨ 1200 ਘਰ ਤਬਾਹ ਹੋ ਗਏ ਅਤੇ ਦੇਸ਼ਭਰ ’ਤੇ ਘੱਟੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ।  ਸੂਡਾਨ ਸਰਕਾਰ ਅਤੇ ਮਨੁੱਖੀ ਏਜੰਸੀਆਂ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਅਤੇ ਪ੍ਰਭਾਵਤ ਲੋਕਾਂ ਨੂੰ ਮਦਦ ਪ੍ਰਦਾਨ ਕਰ ਰਹੀਆਂ ਹਨ। ਸੰਯੁਕਤ ਰਾਸ਼ਟਰ ਮੁਤਾਬਕ, ਪਿਛਲੇ ਸਾਲ ਜੁਲਾਈ ਅਤੇ ਅਗੱਸਤ ਵਿਚਕਾਰ ਸੂਡਾਨ ਦੇ 16 ਸੂਬਿਆਂ ’ਚ ਹੜ੍ਹ ਨੇ ਕੁਲ 78 ਲੋਕਾਂ ਦੀ ਜਾਨ ਲਈ ਸੀ।     (ਪੀਟੀਆਈ)