Bangladesh crisis : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵੀਰਵਾਰ ਰਾਤ ਨੂੰ ਚੁੱਕੇਗੀ ਸਹੁੰ - ਸੈਨਾ ਮੁਖੀ ਵਕਰ-ਉਜ਼-ਜ਼ਮਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ - ਅੰਤਰਿਮ ਸਰਕਾਰ ਵੀਰਵਾਰ ਨੂੰ ਰਾਤ 8 ਵਜੇ ਸਹੁੰ ਚੁੱਕੇਗੀ

Army Chief of Army Staff General Waker-Uz-Zaman

Bangladesh crisis : ਬੰਗਲਾਦੇਸ਼ ਦੇ ਸੈਨਾ ਮੁਖੀ ਜਨਰਲ ਵਕਰ-ਉਜ਼-ਜ਼ਮਾਨ ਨੇ ਕਿਹਾ ਕਿ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਵੀਰਵਾਰ ਨੂੰ ਸਹੁੰ ਚੁੱਕੇਗੀ। ਜਨਰਲ ਵਕਰ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਤਰਿਮ ਸਰਕਾਰ ਵੀਰਵਾਰ ਨੂੰ ਰਾਤ 8 ਵਜੇ ਸਹੁੰ ਚੁੱਕੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਸਲਾਹਕਾਰ ਕੌਂਸਲ ਵਿੱਚ 15 ਮੈਂਬਰ ਹੋ ਸਕਦੇ ਹਨ। 84 ਸਾਲਾ ਅਰਥ ਸ਼ਾਸਤਰੀ ਯੂਨਸ ਨੂੰ ਮੰਗਲਵਾਰ ਨੂੰ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਸੀ। 

ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਨੌਕਰੀਆਂ 'ਚ ਵਿਵਾਦਗ੍ਰਸਤ ਕੋਟਾ ਪ੍ਰਣਾਲੀ ਨੂੰ ਲੈ ਕੇ ਆਪਣੀ ਸਰਕਾਰ ਦੇ ਖਿਲਾਫ ਹੋਏ ਘਾਤਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਅਤੇ ਦੇਸ਼ ਛੱਡ ਕੇ ਭੱਜ ਗਈ ਸੀ।