ਰੋਮਾਨੀਆ 'ਚ ਸਮਲੈਂਗਿਕ ਵਿਆਹ 'ਤੇ ਪਾਬੰਦੀ ਲਗਾਉਣ ਲਈ ਮਤਦਾਨ
ਰੋਮਾਨੀਆ ਵਿਚ ਸੰਵਿਧਾਨਕ ਬਦਲਾਅ ਨੂੰ ਲੈ ਕੇ ਸ਼ਨਿਚਰਵਾਰ ਤੋਂ ਦੋ ਦਿਨਾਂ ਮਤਦਾਨ ਸ਼ੁਰੂ ਹੋਇਆ ਹੈ। ਇਸ ਤੋਂ ਇਹ ਤੈਅ ਹੋਵੇਗਾ ਕਿ ਸਮਲੈਂਗਿਕ ਵਿਆਹ 'ਤੇ ਪਾਬੰਦੀ ਲਗੇ...
ਬੁਖਾਰੇਸਟ : ਰੋਮਾਨੀਆ ਵਿਚ ਸੰਵਿਧਾਨਕ ਬਦਲਾਅ ਨੂੰ ਲੈ ਕੇ ਸ਼ਨਿਚਰਵਾਰ ਤੋਂ ਦੋ ਦਿਨਾਂ ਮਤਦਾਨ ਸ਼ੁਰੂ ਹੋਇਆ ਹੈ। ਇਸ ਤੋਂ ਇਹ ਤੈਅ ਹੋਵੇਗਾ ਕਿ ਸਮਲੈਂਗਿਕ ਵਿਆਹ 'ਤੇ ਪਾਬੰਦੀ ਲਗੇਗੀ ਜਾਂ ਨਹੀਂ। ਇਸ ਕਦਮ ਨੂੰ ਮਨੁਖੀ ਅਧੀਕਾਰ ਕਰਮਚਾਰੀਆਂ ਨੇ ਐਲਜੀਬੀਟੀ ਦੇ ਖਿਲਾਫ ਕਰਾਰ ਦਿਤਾ ਹੈ। ਪਾਬੰਦੀ ਦੇ ਪੱਖ ਵਿਚ ਮਤਦਾਨ ਹੋਣ 'ਤੇ ਇਹ ਕੰਜ਼ਰਵੇਟਿਵ ਦੇਸ਼ ਯੂਰੋਪੀ ਸੰਘ ਦਾ ਪਹਿਲਾ ਮੈਂਬਰ ਹੋਵੇਗਾ ਜੋ ਸਮਲੈਂਗਿਕ ਜੋੜਿਆਂ ਦੇ ਵਿਆਹ ਜਾਂ ਸਿਵਲ ਹਿਸੇਦਾਰੀ 'ਤੇ ਪਾਬੰਦੀ ਲਗਾਵੇਗਾ।
ਇਸ ਪ੍ਰਸਤਾਵ ਦਾ ਸਮਰਥਨ ਕਰ ਰਹੇ ਗਿਰਜਾ ਘਰ ਅਤੇ ਕਈ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਸਮਲੈਂਗਿਕ ਜੋੜਿਆਂ ਨੂੰ ਵਿਆਹ ਦਾ ਅਧਿਕਾਰ ਪਾਉਣ ਤੋਂ ਰੋਕਣ ਲਈ ਵਿਆਹ ਸਬੰਧੀ ਸੰਵਿਧਾਨਕ ਪਰਿਭਾਸ਼ਾ ਵਿਚ ਬਦਲਾਅ ਚਾਹੁੰਦੇ ਹਨ ਜਦੋਂ ਕਿ ਦਰਜਨਾਂ ਮਨੁਖੀ ਅਧੀਕਾਰ ਸਮੂਹ ਲੋਕਾਂ ਨੂੰ ਇਸ ਮਤਦਾਨ ਦਾ ਬਾਈਕਾਟ ਕਰਨ ਲਈ ਪ੍ਰੇਰਿਤ ਕਰ ਰਹੇ ਹਾਂ।
ਇਸ ਸਮੂਹਾਂ ਨੇ ਆਗਾਹ ਕੀਤਾ ਹੈ ਕਿ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਨਾਲ ਘਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਬੜਾਵਾ ਦੇਣਾ ਹੋਵੇਗਾ। ਜਨਮਤ ਏਜੰਸੀ ਵਲੋਂ ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਸਰਵੇਖਣ ਵਿਚ 34 ਫੀਸਦੀ ਮਤਦਾਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਅੰਦਾਜ਼ਾ ਹੈ ਕਿ ਲਗਭੱਗ 90 ਫੀਸਦੀ ਲੋਕ ਬਦਲਾਅ ਦੇ ਪੱਖ ਵਿਚ ਹੋ ਸਕਦੇ ਹਨ।