ਕੇਐਲ ਰਾਹੁਲ ਦੀ ਸ਼ਾਨਦਾਰ ਪਾਰੀ ਨੇ ਦਿਵਾਈ Punjab Kings ਨੂੰ ਜਿੱਤ, CSK ਨੂੰ 6 ਵਿਕਟਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਪੰਜਾਬ ਨੇ 13 ਓਵਰਾਂ ਦੀ ਖੇਡ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 135 ਦੌੜਾਂ ਦਾ ਟੀਚਾ ਹਾਸਲ ਕਰ ਲਿਆ

PBKS vs CSK

 

ਦੁਬਈ: IPL ਫੇਜ਼ -2 ਵਿਚ ਅੱਜ ਦਿਨ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਪੰਜਾਬ ਕਿੰਗਜ਼ (PBKS) ਦੇ ਵਿਚ ਖੇਡਿਆ ਗਿਆ। ਜਿਸ ਨੂੰ ਪੰਜਾਬ ਨੇ ਇੱਕਤਰਫਾ ਅੰਦਾਜ਼ ਵਿਚ 6 ਵਿਕਟਾਂ ਨਾਲ ਜਿੱਤ ਲਿਆ ਹੈ। ਟਾਸ ਹਾਰ ਕੇ ਪਹਿਲਾਂ ਖੇਡਦਿਆਂ CSK ਨੇ 134/6 ਦਾ ਸਕੋਰ ਬਣਾਇਆ। ਪੰਜਾਬ ਨੇ 13 ਓਵਰਾਂ ਦੀ ਖੇਡ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 135 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਅਤੇ ਜਿੱਤ ਆਪਣੇ ਨਾਮ ਕਰ ਲਈ।

ਹੋਰ ਪੜ੍ਹੋ: 12 ਅਕਤੂਬਰ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਤਾਂ ਪੂਰੇ ਦੇਸ਼ 'ਚ ਕਰਾਂਗੇ ਅੰਦੋਲਨ- ਟਿਕੈਤ

ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ ਨੇ ਸ਼ਾਨਦਾਰ ਪਾਰੀ ਖੇਡੀ, ਪੰਜਾਬ ਦੇ ਕਪਤਾਨ ਕੇਐਲ ਰਾਹੁਲ (KL Rahul) ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 42 ਗੇਂਦਾਂ ਵਿਚ ਅਜੇਤੂ 98 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿਚ 7 ਚੌਕੇ ਅਤੇ 8 ਛੱਕੇ ਵੀ ਲਗਾਏ। ਰਾਹੁਲ ਨੇ IPL 14 ਵਿਚ 626 ਦੌੜਾਂ ਬਣਾਈਆਂ ਹਨ ਅਤੇ ਇੱਕ ਵਾਰ ਫਿਰ ਓਰੇਂਜ ਕੈਪ ਉਸ ਦੇ ਕੋਲ ਪਹੁੰਚ ਗਈ ਹੈ।

ਹੋਰ ਪੜ੍ਹੋ: CM ਚੰਨੀ ਦੇ ਵੱਡੇ ਪੁੱਤਰ ਦਾ ਅੱਜ ਮੰਗਣਾ, ਮੋਰਿੰਡਾ ਵਿਖੇ ਨਿੱਜੀ ਰਿਹਾਇਸ਼ 'ਚ ਲੱਗੀਆਂ ਰੌਣਕਾਂ

ਹੋਰ ਪੜ੍ਹੋ: ਕੈਪਟਨ ਦੀ ਤਰ੍ਹਾਂ ਚੰਨੀ ਸਰਕਾਰ ਵੀ ਗਲਤ ਬਿਜਲੀ ਸਮਝੌਤਿਆਂ 'ਤੇ ਬਾਦਲਾਂ ਨੂੰ ਬਚਾਅ ਰਹੀ- ਹਰਪਾਲ ਚੀਮਾ

ਸਰਫਰਾਜ਼ ਖਾਨ ਲਗਾਤਾਰ ਦੂਜੀ ਵਾਰ 0 ਦੌੜਾਂ ਬਣਾ ਕੇ ਆਊਟ ਹੋਏ। ਸ਼ਾਰਦੁਲ ਠਾਕੁਰ ਨੇ ਮੈਚ ਵਿਚ 3 ਵਿਕਟਾਂ ਲਈਆਂ। ਉਸ ਨੇ ਮਯੰਕ (12), ਸਰਫਰਾਜ਼ ਖਾਨ (0) ਅਤੇ ਏਡੇਨ ਮਾਰਕਰਮ (13) ਨੂੰ ਆਊਟ ਕੀਤਾ। IPL 2021 ਵਿਚ CSK ਦੀ ਇਹ ਲਗਾਤਾਰ ਤੀਜੀ ਹਾਰ ਸੀ। ਪੰਜਾਬ ਦੇ 14 ਮੈਚਾਂ ਵਿਚ 12 ਅੰਕ ਹਨ। ਹਾਲਾਂਕਿ, ਪੰਜਾਬ ਕਿੰਗਜ਼ ਦੀ ਟੀਮ ਪਲੇਆਫ (Playoffs) ਦੀ ਦੌੜ ਤੋਂ ਬਾਹਰ ਹੈ।