ਕੈਨੇਡਾ:ਬ੍ਰਿਟਿਸ਼ ਕੋਲੰਬੀਆ 'ਚ ਜਹਾਜ਼ ਕਰੈਸ਼ ਹੋਣ ਕਾਰਨ 2 ਭਾਰਤੀ ਟਰੇਨੀ ਪਾਇਲਟਾਂ ਸਣੇ 3 ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਮ੍ਰਿਤਕਾਂ ਵਿਚ ਦੋ ਭਾਰਤੀ ਟਰੇਨੀ ਪਾਇਲਟ ਵੀ ਸ਼ਾਮਲ

2 Indian trainee pilots killed as plane crashes in Canada's British Columbia



ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਚਿਲੀਵੈਕ ਸ਼ਹਿਰ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਦੋ ਭਾਰਤੀ ਟਰੇਨੀ ਪਾਇਲਟ ਵੀ ਸ਼ਾਮਲ ਹਨ।

ਦੋ-ਇੰਜਣ ਵਾਲਾ ਹਲਕਾ ਜਹਾਜ਼ ਪਾਈਪਰ PA-34 ਸੇਨੇਕਾ ਸਥਾਨਕ ਹਵਾਈ ਅੱਡੇ ਦੇ ਨੇੜੇ ਇਕ ਮੋਟਲ ਦੇ ਪਿੱਛੇ ਦਰੱਖਤਾਂ ਅਤੇ ਝਾੜੀਆਂ ਨਾਲ ਟਕਰਾ ਗਿਆ। ਚਿਲੀਵੈਕ ਸ਼ਹਿਰ ਵੈਨਕੂਵਰ ਤੋਂ ਲਗਭਗ 100 ਕਿਲੋਮੀਟਰ (62 ਮੀਲ) ਪੂਰਬ ਵੱਲ ਹੈ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਪਾਇਲਟ ਸਮੇਤ ਜਹਾਜ਼ 'ਤੇ ਸਵਾਰ ਸਾਰੇ ਤਿੰਨ ਲੋਕ ਮਾਰੇ ਗਏ ਸਨ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਕਿਹਾ ਕਿ ਉਹ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਰਹੇ ਹਨ। ਨੇੜੇ ਹੀ ਕੰਮ ਕਰਨ ਵਾਲੀ ਹੇਲੀ ਮੌਰਿਸ ਨੇ ਦਸਿਆ ਕਿ ਉਸ ਨੇ ਅਪਣੇ ਸਾਹਮਣੇ ਜਹਾਜ਼ ਨੂੰ ਹੇਠਾਂ ਡਿੱਗਦੇ ਦੇਖਿਆ।

ਮੌਰਿਸ ਨੇ ਕਿਹਾ ਕਿ ਉਸ ਨੇ ਜਹਾਜ਼ ਨੂੰ ਸੜਕ ਦੇ ਪਾਰ ਜੰਗਲ ਵਿਚ ਦਰਖਤਾਂ ਨਾਲ ਟਕਰਾਉਂਦੇ ਹੋਏ ਦੇਖਿਆ। ਅਧਿਕਾਰੀਆਂ ਨੇ ਦਸਿਆ ਕਿ ਘਟਨਾ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।