MicroRNA ਦੀ ਖੋਜ ਲਈ 2 ਅਮਰੀਕੀ ਵਿਗਿਆਨੀਆਂ ਨੂੰ ਮਿਲੇਗਾ ਨੋਬਲ ਪੁਰਸਕਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਨੋਬਲ ਅਸੈਂਬਲੀ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀਆਂ ਖੋਜਾਂ ਜੀਵਾਂ ਦੇ ਵਿਕਾਸ ਅਤੇ ਕਾਰਜਪ੍ਰਣਾਲੀ ਲਈ ਬੁਨਿਆਦੀ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਰਹੀਆਂ ਹਨ

Victor Ambros and Gary Ruvkun

Nobel Prize 2024 In Medicine Awarded : ਅਮਰੀਕੀ ਵਿਗਿਆਨੀ ਵਿਕਟਰ ਐਮਬਰੋਸ ਅਤੇ ਗੈਰੀ ਰੁਵਕੁਨ ਨੂੰ ਮਾਈਕਰੋ ਆਰ.ਐਨ.ਏ. ਦੀ ਖੋਜ ਲਈ ਸੋਮਵਾਰ ਨੂੰ ਚਕਿਤਸਾ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ।

ਨੋਬਲ ਅਸੈਂਬਲੀ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀਆਂ ਖੋਜਾਂ ਜੀਵਾਂ ਦੇ ਵਿਕਾਸ ਅਤੇ ਕਾਰਜਪ੍ਰਣਾਲੀ ਲਈ ਬੁਨਿਆਦੀ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਰਹੀਆਂ ਹਨ।

ਹੁਣ ਤਕ ਮੈਡੀਕਲ ਦੇ ਖੇਤਰ ’ਚ ਕੁਲ 227 ਜੇਤੂਆਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਸਿਰਫ 13 ਔਰਤਾਂ ਨੂੰ ਇਹ ਪੁਰਸਕਾਰ ਮਿਲਿਆ ਹੈ। ਇਹ ਪੁਰਸਕਾਰ ਜਿੱਤਣ ਵਾਲੇ ਨੂੰ 11 ਮਿਲੀਅਨ ਸਵੀਡਿਸ਼ ਕਰੋਨਾ (ਲਗਭਗ 1 ਮਿਲੀਅਨ ਡਾਲਰ) ਮਿਲਦੇ ਹਨ। ਇਸ ਪੁਰਸਕਾਰ ਦਾ ਨਾਮ ਸਵੀਡਨ ਦੇ ਵਿਗਿਆਨੀ ਅਲਫਰੈਡ ਨੋਬਲ ਦੇ ਨਾਮ ’ਤੇ ਰੱਖਿਆ ਗਿਆ ਹੈ।

ਪੁਰਸਕਾਰ ਜੇਤੂਆਂ ਨੂੰ ਨੋਬਲ ਦੀ ਮੌਤ ਦੀ ਵਰ੍ਹੇਗੰਢ ’ਤੇ 10 ਦਸੰਬਰ ਨੂੰ ਇਕ ਸਮਾਰੋਹ ’ਚ ਪੁਰਸਕਾਰ ਦੇਣ ਕਰਨ ਲਈ ਸੱਦਾ ਦਿਤਾ ਜਾਂਦਾ ਹੈ। ਮੈਡੀਸਨ ਤੋਂ ਇਲਾਵਾ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਜੇਤੂਆਂ ਦਾ ਐਲਾਨ ਮੰਗਲਵਾਰ ਨੂੰ, ਰਸਾਇਣ ਵਿਗਿਆਨ ਦੇ ਜੇਤੂ ਦਾ ਐਲਾਨ ਬੁਧਵਾਰ ਨੂੰ ਅਤੇ ਸਾਹਿਤ ਨੋਬੇਲ ਦਾ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ। ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁਕਰਵਾਰ ਨੂੰ ਅਤੇ ਅਰਥ ਸ਼ਾਸਤਰ ਲਈ 14 ਅਕਤੂਬਰ ਨੂੰ ਐਲਾਨ ਕੀਤਾ ਜਾਵੇਗਾ।