Singapore : ਭਾਰਤੀ ਮੂਲ ਦੇ ਸਿੰਗਾਪੁਰ ਦੇ ਸਾਬਕਾ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ ਇਕ ਸਾਲ ਦੀ ਕੈਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਨ੍ਹਾਂ ਨੇ ਅਪਣੀ ਸਜ਼ਾ ਨੂੰ ਚਣੌਤੀ ਨਹੀਂ ਦਿਤੀ ਅਤੇ ਦੇਸ਼ ਤੋਂ ਮੁਆਫੀ ਮੰਗੀ

Singapore's Indian-origin ex-minister Iswaran

Singapore : ਭਾਰਤੀ ਮੂਲ ਦੇ ਸਿੰਗਾਪੁਰ ਦੇ ਸਾਬਕਾ ਟਰਾਂਸਪੋਰਟ ਮੰਤਰੀ ਐੱਸ. ਈਸ਼ਵਰਨ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਸੋਮਵਾਰ ਨੂੰ ਇਕ ਸਾਲ ਦੀ ਸਜ਼ਾ ਸ਼ੁਰੂ ਕਰ ਦਿਤੀ । ਉਨ੍ਹਾਂ ਨੇ ਅਪਣੀ ਸਜ਼ਾ ਨੂੰ ਚਣੌਤੀ ਨਹੀਂ ਦਿਤੀ ਅਤੇ ਦੇਸ਼ ਤੋਂ ਮੁਆਫੀ ਮੰਗੀ।

ਈਸ਼ਵਰਨ (62) ਨੂੰ ਪਿਛਲੇ ਹਫਤੇ ਵੀਰਵਾਰ ਨੂੰ ਨਿਆਂ ਵਿਚ ਰੁਕਾਵਟ ਪਾਉਣ ਅਤੇ ਦੋ ਕਾਰੋਬਾਰੀਆਂ ਤੋਂ ਸੱਤ ਸਾਲ ਦੀ ਮਿਆਦ ਵਿਚ ਲਗਭਗ 3,13,200 ਡਾਲਰ ਦੇ ਗੈਰ-ਕਾਨੂੰਨੀ ਤੋਹਫ਼ੇ ਲੈਣ ਦੇ ਦੋਸ਼ ਵਿਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

ਇਸ ਤੋਂ ਪਹਿਲਾਂ ਅੱਜ ਫੇਸਬੁੱਕ ’ਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਨੇ ਕਿਹਾ ਕਿ ਉਹ ਅਦਾਲਤ ਵਲੋਂ ਸੁਣਾਈ ਗਈ ਸਜ਼ਾ ਨੂੰ ਚੁਨੌਤੀ ਨਹੀਂ ਦੇਣਗੇ। ਉਸ ਨੇ 24 ਸਤੰਬਰ ਨੂੰ ਅਪਣਾ ਦੋਸ਼ ਕਬੂਲ ਕਰ ਲਿਆ ਸੀ।