ਅਰਬਾਂ ਦੇ ਮਾਲਕ ਨੂੰ ਖਾਣੀ ਪੈ ਰਹੀ ਹੈ ਜੇਲ੍ਹ ਦੀ ਰੋਟੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸੋਮਵਾਰ ਦੀ ਰਾਤ ਉਸ ਲਈ ਬਹੁਤ ਦੁਖਦਾਈ ਸੀ, ਉਸ ਦੀ ਸਾਰੀ ਰਾਤ ਜ਼ਮੀਨ ਤੇ ਲੰਘੀ। ਖਾਣਾ ਪਲਾਸਟਿਕ ਦੀ ਪਲੇਟ 'ਚ ਖਾਣਾ ਪਿਆ।

Surpreet Suri

ਨੋਇਡਾ- ਸੁਰਪ੍ਰੀਤ ਸੂਰੀ ਕਦੇ ਆਪਣੀ ਖਾਣੇ ਦੀ ਪਲੇਟ ਵਿਚ ਖਾਣਾ ਪਵਾਉਣ ਲਈ ਚਾਰ ਜਾਂ ਪੰਜ ਨੌਕਰ ਰੱਖਦਾ ਸੀ ਤੇ ਉਹ ਆਲੀਸ਼ਾਨ ਬੰਗਲੇ ਵਿਚ ਮਖਮਲੀ ਬਿਸਤਰੇ 'ਤੇ ਸ਼ਾਂਤੀ ਨਾਲ ਸੌਂਦਾ ਸੀ। ਸੋਮਵਾਰ ਦੀ ਰਾਤ ਉਸ ਲਈ ਬਹੁਤ ਦੁਖਦਾਈ ਸੀ, ਉਸ ਦੀ ਸਾਰੀ ਰਾਤ ਜ਼ਮੀਨ ਤੇ ਲੰਘੀ। ਖਾਣਾ ਪਲਾਸਟਿਕ ਦੀ ਪਲੇਟ 'ਚ ਖਾਣਾ ਪਿਆ।

ਸੁਰਪ੍ਰੀਤ ਇਕਲੌਤੇ ਅਰਬਪਤੀ ਨਹੀਂ ਹਨ ਜੋ ਇਕ ਕੈਦੀ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਹੇ ਹਨ ਤੇ ਜਿਸ ਲਗਜ਼ਰੀ ਅਤੇ ਸੁੱਖ-ਸਹੂਲਤ ਲਈ ਉਹ ਜਾਣਿਆ ਜਾਂਦਾ ਸੀ, ਹੁਣ ਇਹ ਸਭ ਉਸ ਦੀ ਕਿਸਮਤ 'ਚ ਤਾਂ ਨਹੀਂ ਹੈ ਪਰ ਉਹ ਇਕ ਆਮ ਕੈਦੀ ਵਾਂਗ ਸਲਾਖਾਂ ਪਿੱਛੇ ਆਪਣੀ ਜ਼ਿੰਦਗੀ ਕੱਟ ਰਹੇ ਹਨ। ਆਈਏਐਸ ਅਧਿਕਾਰੀ ਅਤੇ ਨੋਇਡਾ ਦੇ ਸੀਈਓ ਹੋਣ ਦੇ ਨਾਤੇ, ਗ੍ਰੇਟਰ ਨੋਇਡਾ ਅਤੇ ਯਮੁਨਾ ਵਿਕਾਸ ਅਥਾਰਟੀ, ਪੀਸੀ ਗੁਪਤਾ, ਜੋ ਕਿ ਪੂਰੀ ਇੱਜ਼ਤ ਅਤੇ ਰੁਤਬੇ ਨਾਲ ਜੀਅ ਰਹੇ ਸਨ।

23 ਜੂਨ 2018 ਤੋਂ ਸਲਾਖਾਂ ਪਿੱਛੇ ਹਨ ਅਤੇ ਆਮ ਨਜ਼ਰਬੰਦਾਂ ਨਾਲ ਜੇਲ੍ਹ ਵਿਚ ਰਹਿੰਦੇ ਹਨ। ਉਨ੍ਹਾਂ 'ਤੇ ਯਮੁਨਾ ਵਿਕਾਸ ਅਥਾਰਟੀ ਵਿਚ ਜ਼ਮੀਨ ਐਕਵਾਇਰ ਕਰਨ ਦੌਰਾਨ 126 ਕਰੋੜ ਦੇ ਘੁਟਾਲੇ ਦੇ ਦੋਸ਼ ਹਨ। ਉੱਥੇ ਹੀ ਨੋਇਡਾ ਅਥਾਰਟੀ ਦੇ ਬੌਸ ਰਹੇ ਯਾਦਵ ਸਿੰਘ ਦੀ ਤੂਤੀ ਬੋਲਦੀ ਸੀ ਅਤੇ ਉਹ ਤਿੰਨੋਂ ਅਥਾਰਟੀਆਂ ਦੇ ਮੁੱਖ ਇੰਜੀਨੀਅਰ ਸਨ, ਜਿਸਦੀ ਆਗਿਆ ਤੋਂ ਬਿਨਾਂ ਅਥਾਰਟੀ ਵਿਚ ਕੋਈ ਫੈਸਲਾ ਨਹੀਂ ਹੁੰਦਾ ਸੀ। ਸੀਬੀਆਈ ਨੇ ਯਾਦਵ ਸਿੰਘ ਖਿਲਾਫ਼ 954.38 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ ਵਿਚ ਕੇਸ ਦਾਇਰ ਕੀਤਾ ਸੀ।

ਯਾਦਵ ਸਿੰਘ ਨੂੰ 3 ਫਰਵਰੀ 2016 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਗਾਜ਼ੀਆਬਾਦ ਦੀ ਡਾਸਨਾ ਜੇਲ੍ਹ ਵਿਚ ਬੰਦ ਹੈ ਅਤੇ ਆਮ ਨਜ਼ਰਬੰਦਾਂ ਦੀ ਤਰ੍ਹਾਂ ਉਥੇ ਰਹਿ ਰਿਹਾ ਹੈ। ਐਸਡੀਐਮ ਦਾਦਰੀ ਰਾਜੀਵ ਰਾਏ ਨੇ ਦੱਸਿਆ ਕਿ ਸੌ ਕਰੋੜ ਰੁਪਏ ਦੇ ਬਕਾਏ ਦੀ ਵਸੂਲੀ ਲਈ ਸੁਰਪ੍ਰੀਤ ਸੂਰੀ ਨੂੰ ਗ੍ਰਿਫਤਾਰ ਕਰ ਕੇ ਮਾਲੀਆ ਲਾਕਅਪ 'ਚ ਸੁੱਟਿਆ ਗਿਆ ਹੈ। ਸੂਰੀ ਸੋਮਵਾਰ ਦੀ ਰਾਤ ਨੂੰ ਲਾਕਅਪ ਵਿਚ ਬੇਚੈਨ ਸੀ, ਉਹ ਸਾਰੀ ਰਾਤ ਘੁੰਮਦਾ ਰਿਹਾ, ਉਸਨੇ ਪੂਰੀ ਤਰਾਂ ਚੁੱਪੀ ਧਾਰੀ ਰੱਖੀ, ਉਸਨੂੰ ਸੌਣ ਲਈ ਕੰਬਲ ਦਿੱਤੇ ਗਏ ਤੇ ਉਹ ਉਨ੍ਹਾਂ ਨੂੰ ਫਰਸ਼ ਤੇ ਵਿਸ਼ਾ ਕੇ ਸੌਂ ਗਿਆ। ਇੱਕ ਕੈਦੀ ਵਾਂਗ ਉਸਨੂੰ ਆਮ ਭੋਜਨ ਦਿੱਤਾ ਜਾ ਰਿਹਾ ਹੈ।

ਅਨਿਲ ਸ਼ਰਮਾ: ਆਮ ਪਾਲੀ ਸਮੂਹ ਦੇ ਸੀਐਮਡੀ ਅਨਿਲ ਸ਼ਰਮਾ ਅਤੇ ਹੋਰ ਨਿਰਦੇਸ਼ਕ ਸ਼ਿਵਪ੍ਰਿਯਾ ਅਤੇ ਅਜੈ ਕੁਮਾਰ ਵੀ 1 ਮਾਰਚ 2019 ਤੋਂ ਜੇਲ੍ਹ ਵਿਚ ਹਨ ਅਤੇ ਆਮ ਕੈਦੀਆਂ ਵਾਂਗ ਸਲਾਖਾਂ ਪਿੱਛੇ ਰਹਿ ਰਹੇ ਹਨ। ਜਦੋਂ ਕਿ ਕੁਝ ਸਮਾਂ ਪਹਿਲਾਂ ਤੱਕ ਉਹ ਆਪਣੀ ਲਗਜ਼ਰੀ ਜ਼ਿੰਦਗੀ ਅਤੇ ਪਾਰਟੀਆਂ ਲਈ ਜਾਣਿਆ ਜਾਂਦਾ ਸੀ। ਜੇਲ੍ਹ ਭੇਜਣ ਤੋਂ ਪਹਿਲਾਂ ਪੁਲਿਸ ਨੇ ਛੇ ਮਹੀਨੇ ਇਕ ਹੋਟਲ 'ਚ ਨਜ਼ਰਬੰਦ ਰੱਖਿਆ ਸੀ।

 

ਸੰਜੇ ਭਾਟੀ: ਬਾਈਕ ਬੋਟ ਵਜੋਂ ਜਾਣੇ ਜਾਂਦੇ ਘੁਟਾਲੇ ਦੇ ਮੁੱਖ ਦੋਸ਼ੀ ਸੰਜੇ ਭਾਟੀ, ਜਿਸਨੇ ਸੈਂਕੜੇ ਵਾਹਨ ਰੇਂਜ ਰੋਵਰ ਵਰਗੀਆਂ ਗੱਡੀਆਂ ਤੌਹਫਿਆਂ 'ਚ ਵੰਡੀਆਂ ਅਤੇ ਪੁਲਿਸ ਦੇ ਅਨੁਸਾਰ ਨੋਇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ ਬਾਈਕ ਬੋਟ ਹੈ, ਜਿਸ ਵਿੱਚ ਅੱਠ ਲੱਖ ਤੋਂ ਵੱਧ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ ਇਸ ਦਾ ਮੁੱਖ ਦੋਸ਼ੀ ਸੰਜੇ ਭਾਟੀ ਵੀ ਜੂਨ 2019 ਤੋਂ ਲਕਸੋਰ ਜੇਲ੍ਹ ਵਿਚ ਹੈ ਅਤੇ ਉਹ ਫਰਸ਼ ’ਤੇ ਹੋਰਨਾਂ ਕੈਦੀਆਂ ਵਾਂਗ ਖਾਣਾ ਖਾ ਰਿਹਾ ਹੈ।

ਅਨੁਭਵ ਮਿੱਤਲ: ਲਾਇਕਾ ਦੇ ਨਾਮ 'ਤੇ ਸਾਢੇ 6 ਲੱਖ ਲੋਕਾਂ ਨਾਲ ਹਜ਼ਾਰਾਂ ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਅਨੁਭਵ ਮਿੱਤਲ ਫਰਵਰੀ 2017 ਤੋਂ ਜੇਲ੍ਹ ਵਿਚ ਹੈ ਅਤੇ ਉਸਦੀ ਪਤਨੀ ਆਯੂਸ਼ੀ ਮਿੱਤਲ ਦਸੰਬਰ 2017 ਤੋਂ ਜੇਲ੍ਹ ਵਿਚ ਹੈ। ਉਹ ਵੀ ਆਪਣੀਆਂ ਪਾਰਟੀਆਂ ਲਈ ਖਾਸ ਮਸ਼ਹੂਰ ਸੀ, ਸਨੀ ਲਿਓਨ ਸਮੇਤ ਕਈ ਬਾਲੀਵੁੱਡ ਅਦਾਕਾਰਾਂ ਨੂੰ ਅਨੁਭਵ ਨੇ ਜਨਮਦਿਨ ਦੀ ਪਾਰਟੀ ਵਿਚ ਬੁਲਾਇਆ ਸੀ। ਇਹ ਅਨੁਭਵ ਮਿੱਤਲ ਵੀ ਨਜ਼ਰਬੰਦਾਂ ਨਾਲ ਬੈਰਕ ਵਿਚ ਬੰਦ ਹੈ।