ਅਮਰੀਕਾ 'ਚ ਚੋਣ ਦੇ ਮੱਦੇਨਜ਼ਰ ਰੈਪਰ ਕਿੰਗ ਵੌਨ ਦਾ ਕਤਲ, ਲੋਕਾਂ ਵਿੱਚ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਘਟਨਾ ਸਥਾਨ 'ਤੇ ਪੁਲਿਸ ਮੁਲਾਜ਼ਮਾਂ ਨੂੰ ਮੌਕੇ 'ਤੇ ਵੇਖਿਆ ਜਾ ਸਕਦੇ ਹੈ।

US rapper King Von

ਇਹ ਘਟਨਾ ਪਾਸ ਦੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਫੁਟੇਜ ਤੋਂ ਪਤਾ ਚੱਲਦਾ ਹੈ ਕਿ ਨਾਈਟ ਕਲੱਬ ਦੇ ਬਾਹਰ ਦੋ ਗਰੁੱਪ ਆਪਸ ਵਿਚ ਟਕਰਾ ਗਏ, ਇਸ ਦੌਰਾਨ, 26 ਸਾਲਾ ਰੈਪਰ ਕਿੰਗ ਵੌਨ ਨੂੰ ਗੋਲੀ ਲੱਗੀ। ਘਟਨਾ ਸਥਾਨ 'ਤੇ ਪੁਲਿਸ ਮੁਲਾਜ਼ਮਾਂ ਨੂੰ ਮੌਕੇ 'ਤੇ ਵੇਖਿਆ ਜਾ ਸਕਦੇ ਹੈ।

ਹਾਲਾਂਕਿ, ਐਟਲਾਂਟਾ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਕਿੰਗ ਵੌਨ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ। ਸਥਾਨਕ ਮੀਡੀਆ ਦਾ ਦਾਅਵਾ ਹੈ ਕਿ ਘਟਨਾ ਦੇ ਸਮੇਂ ਕੁਝ ਆਫ-ਡਿਊਟੀ ਪੁਲਿਸ ਵਾਲੇ ਵੀ ਉੱਥੇ ਮੌਜੂਦ ਸੀ।