USA ਚੋਣਾਂ : ਟਰੰਪ ਨੂੰ ਹਰਾ ਬਾਈਡੇਨ ਬਣੇ ਅਮਰੀਕਾ ਦੇ ਨਵੇਂ 46ਵੇਂ ਰਾਸ਼ਟਰਪਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਹੋਵੇਗੀ

joe biden

ਵਾਸ਼ਿੰਗਟਨ : ਡੈਮੋਕ੍ਰੇਟ ਜੋਅ ਬਾਇਡੇਨ ਸ਼ਨੀਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ  ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਦੀ ਜਿੱਤ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਵੋਟਾਂ ਤੋਂ ਤਿੰਨ ਦਿਨਾਂ ਬਾਅਦ ਹੋਇਆ। CNN ਦੇ ਮੁਤਾਬਿਕ, ਜੋਅ ਬਾਇਡੇਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। 

ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਹੋਵੇਗੀ। ਰਾਸ਼ਟਰਪਤੀ ਬਣਨ ਲਈ ਇਲੈਕਟ੍ਰੋਲ ਕਾਲਜ ਵੋਟਾਂ ਦਾ 270 ਅੰਕੜਾ ਜ਼ਰੂਰੀ ਸੀ, ਜਦੋਂ ਕਿ ਬਾਈਡੇਨ 284 ਇਲੈਕਟ੍ਰੋਲ ਵੋਟਾਂ ਨਾਲ ਜੇਤੂ ਕਰਾਰ ਹੋਏ ਹਨ। ਉੱਥੇ ਹੀ, ਸਾਬਕਾ ਉਪ ਰਾਸ਼ਟਰਪਤੀ ਡੋਨਾਲਡ ਟਰੰਪ ਸਿਰਫ 214 ਇਲੈਕਟ੍ਰੋਲ ਵੋਟਾਂ 'ਤੇ ਸਿਮਟ ਗਏ ਹਨ।

ਜੋਅ ਬਾਇਡੇਨ ਦਾ ਪਿਛੋਕੜ : ਜੋਅ ਬਾਇਡਨ ਦਾ ਜਨਮ 20 ਨਵੰਬਰ 1942 ਨੂੰ ਹੋਇਆ। ਬਾਇਡਨ 1972 'ਚ ਪਹਿਲੀ ਵਾਰ ਡੇਲਾਵੇਅਰ ਤੋਂ ਸੈਨੇਟਰ ਚੁਣੇ ਗਏ ਸੀ। ਹੁਣ ਤਕ ਬਾਇਡਨ 6 ਵਾਰ ਸੈਨੇਟਰ ਰਹਿ ਚੁੱਕੇ ਹਨ।1973 ਤੋਂ 2009 ਤਕ ਅਮਰੀਕਾ ਦੇ 47ਵੇਂ ਉਪ-ਰਾਸ਼ਟਰਪਤੀ ਰਹੇ ਬਾਇਡਨ ਨੇ ਇਤਿਹਾਸ ਤੇ ਪੌਲੀਟਿਕਲ ਸਾਇੰਸ 'ਚ ਗ੍ਰੈਜੁਏਸ਼ਨ ਕੀਤੀ ਹੋਈ ਹੈ। Law ਦੀ ਪੜਾਈ ਕਰਨ ਤੋਂ ਬਾਅਦ ਵਕੀਲ ਦੇ ਤੌਰ 'ਤੇ ਵੀ ਕੰਮ ਕੀਤਾ। 

1972 'ਚ ਡੇਲਾਵੇਅਰ ਤੋਂ 50.5 ਫੀਸਦ ਵੋਟ ਪ੍ਰਤੀਸ਼ਤ ਨਾਲ ਜੋ ਬਾਇਡਨ ਸੈਨੇਟਰ ਬਣੇ ਸੀ। 1972 'ਚ ਇੱਕ ਕਾਰ ਹਾਦਸੇ 'ਚ ਉਨ੍ਹਾਂ ਦੀ ਪਹਿਲੀ ਪਤਨੀ ਤੇ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। 2015 'ਚ ਬੇਟੇ ਬਯੂ ਬਾਇਡਨ ਦਾ ਬ੍ਰੇਨ ਕੈਂਸਰ ਨਾਲ ਦੇਹਾਂਤ ਹੋ ਗਿਆ। ਬਾਇਡਨ 1988 ਤੇ 2008 'ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣ ਲਈ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ।