ਫ਼ਾਈਜ਼ਰ ਨੇ ਬਣਾਈ ਕੋਰੋਨਾ ਗੋਲੀ, ਯੂ. ਕੇ. ਨੇ ਦਿਤੀ ਹਰੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਇਰਸ ਵਿਰੋਧੀ ਨਵੀਂ ਗੋਲੀ 89% ਤਕ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਬਚਾਏਗੀ

Pfizer coronavirus tablet

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਫ਼ਾਈਜ਼ਰ ਕੰਪਨੀ ਨੇ ਕੋਰੋਨਾ ਰੋਕਥਾਮ ਦੀ ਸਮੁੱਚੀ ਖੇਡ ਬਦਲਣ ਵਾਲੀ ਇਕ ਨਵੀਂ ਵਾਇਰਸ ਵਿਰੋਧੀ ਗੋਲੀ ਤਿਆਰ ਕਰ ਲਈ ਹੈ। ਇਹ ਗੋਲੀ ਸਹੀ ਕੰਮ ਕਰੇਗੀ ਜਾਂ ਨਹੀਂ? ਅੰਤਰਰਾਸ਼ਟਰੀ ਪੱਧਰ ਦੀਆਂ ਜਾਂਚ ਏਜੰਸੀਆਂ ਇਸ ਉਤੇ ਅਪਣੀ ਆਖ਼ਰੀ ਮੋਹਰ ਲਗਾਉਣ ਦੀ ਕਾਰਵਾਈ ਵਿਚ ਹਨ। ਪਰ ਕੰਪਨੀ ਨੇ ਕਿਹਾ ਹੈ ਕਿ 89% ਤਕ ਕੋਰੋਨਾ ਮਰੀਜ਼ ਇਹ ਗੋਲੀ ਖਾਣ ਬਾਅਦ ਹਸਪਤਾਲ ਜਾਣ ਤੋਂ ਅਤੇ ਮੌਤ ਤੋਂ ਬਚ ਸਕਦੇ ਹਨ।

ਬਾਲਗ਼ਾਂ ਲਈ ਇਹ ਗੋਲੀ ਬਹੁਤ ਅਸਰਦਾਰ ਸਾਬਿਤ ਹੋ ਸਕਦੀ ਹੈ। ਇਸ ਵੇਲੇ ਕੋਰੋਨਾ ਦਾ ਜਿੰਨਾ ਵੀ ਇਲਾਜ ਹੋ ਰਿਹਾ ਹੈ ਉਹ ਆਈ. ਵੀ. (1ਐਨ ਇੰਟਰਾਵੈਨਸ (9ਵੀ)) ਜਾਂ ਇੰਜੈਕਸ਼ਨ ਰਾਹੀਂ ਹੋ ਰਿਹਾ ਸੀ ਅਤੇ ਹੁਣ ਬਿਨਾਂ ਕਿਸੀ ਸੂਈ ਦੀ ਵਰਤੋਂ ਲਈ ਸਾਧਾਰਣ ਗੋਲੀ ਬਣਾਈ ਜਾ ਰਹੀ ਹੈ।

 ਇਹ ਗੋਲੀ ਮਰਕ ਕੰਪਨੀ ਅਤੇ ਫ਼ਾਈਜ਼ਰ ਕੰਪਨੀ ਬਣਾ ਰਹੀ ਹੈ। ਇੰਗਲੈਂਡ ਨੇ ਇਸ ਕਰੋਨਾ ਗੋਲੀ ਨੂੰ ਮੰਜ਼ੂਰੀ ਦੇ ਦਿਤੀ ਹੈ ਅਤੇ ਕੈਨੇਡਾ ਸਰਕਾਰ ਵੀ ਇਸ ਦੀ ਮੰਜ਼ੂਰੀ ਲਈ ਅਪਣੀ ਜਾਂਚ-ਪੜਤਾਲ ਕਰ ਰਹੀ ਹੈ। ਫੂਡ ਐਂਡ ਡਰੱਗ ਅਤੇ ਅੰਤਰਰਾਸ਼ਟਰੀ ਕਾਨੂੰਨੀ ਮਾਨਤਾ ਇਸ ਗੋਲੀ ਉਤੇ ਅਪਣਾ ਪ੍ਰਤੀਕਰਮ ਜਲਦੀ ਦੇ ਸਕਦੇ ਹਨ। ਨਿਊਜ਼ੀਲੈਂਡ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ 206 ਹੋਰ ਨਵੇਂ ਕਰੋਨਾ ਕੇਸ ਆ ਗਏ ਹਨ, ਜੋ ਕਿ ਇਕ ਹੋਰ ਰਿਕਾਰਡ ਹੈ। 200 ਕੇਸ ਔਕਲੈਂਡ ਖੇਤਰ ਨਾਲ ਸਬੰਧਤ ਹਨ ਅਤੇ 4 ਕੇਸ ਵਾਇਕਾਟੋ ਦੇ ਹਨ ਦੇ ਦੋ ਨੌਰਥਲੈਂਡ ਦੇ ਹਨ।