ਥਾਈਲੈਂਡ ਦੀ 'ਫ਼ਲੋਟਿੰਗ ਟ੍ਰੇਨ' ਲਈ ਭਾਰੀ ਭੀੜ, ਨਵੇਂ ਸਾਲ ਤੱਕ ਦੀਆਂ ਟਿਕਟਾਂ ਹੁਣੇ ਤੋਂ ਬੁੱਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੜੀ ਪ੍ਰਸਿੱਧ ਹੈ ਥਾਈਲੈਂਡ ਦੀ 'ਫ਼ਲੋਟਿੰਗ ਟ੍ਰੇਨ', ਨਵੇਂ ਸਾਲ ਤੱਕ ਦੀਆਂ ਟਿਕਟਾਂ ਹੁਣੇ ਤੋਂ ਬੁੱਕ

Huge crowd for Thailand's 'Floating Train', book tickets now till New Year

 ਥਾਈਲੈਂਡ - ਥਾਈਲੈਂਡ 'ਚ ਇੱਕ ਰੇਲਗੱਡੀ 'ਫ਼ਲੋਟਿੰਗ ਟ੍ਰੇਨ' ਭਾਵ ਤੈਰਦੀ ਰੇਲਗੱਡੀ ਦੇ ਨਾਂਅ ਤੋਂ ਪ੍ਰਸਿੱਧ ਹੈ, ਜੋ ਸਿਰਫ਼ ਨਵੰਬਰ ਤੋਂ ਫਰਵਰੀ ਤੱਕ ਤੇ ਹਫ਼ਤੇ ਦੇ ਅਖੀਰਲੇ ਦਿਨਾਂ 'ਚ ਛੁੱਟੀ ਮੌਕੇ ਚੱਲਦੀ ਹੈ। ਇਸ ਰੇਲਗੱਡੀ ਨੂੰ ਇਸ ਵਾਰ ਐਨਾ ਰਸ਼ ਮਿਲ ਰਿਹਾ ਹੈ ਕਿ ਨਵੇਂ ਸਾਲ ਤੱਕ ਟਿਕਟਾਂ ਹੁਣੇ ਤੋਂ ਹੀ ਵਿਕ ਗਈਆਂ ਹਨ।

ਮਾਨਸੂਨ ਤੋਂ ਬਾਅਦ ਪਾਣੀ 'ਚ ਹੋਏ ਵਾਧੇ ਦੌਰਾਨ ਇਸ ਰੇਲਗੱਡੀ ਦਾ ਯਾਤਰੀ ਭਰਪੂਰ ਆਨੰਦ ਮਾਣਦੇ ਹਨ, ਇਸ ਵਿਸ਼ੇਸ਼ ਰੇਲਗੱਡੀ ਲਈ ਸਵਾਰੀਆਂ ਵੱਲੋਂ ਟਿਕਟਾਂ ਤੇਜ਼ੀ ਨਾਲ ਖਰੀਦੀਆਂ ਜਾ ਰਹੀਆਂ ਹਨ। ਇਸ ਰੇਲਗੱਡੀ ਦਾ ਰਸਤਾ ਰਾਜਧਾਨੀ ਬੈਂਕਾਕ ਤੋਂ ਸ਼ੁਰੂ ਹੁੰਦਾ ਹੈ ਅਤੇ ਲੋਪ ਬੁਰੀ ਪ੍ਰਾਂਤ ਦੇ ਪਾਸਕ ਜੋਲਾਸਿਡ ਡੈਮ ਤੋਂ ਲੰਘਦਾ ਹੋਇਆ ਅੱਗੇ ਜਾਂਦਾ ਹੈ। ਇਸ ਟਰੈਕ ਦਾ ਸਫ਼ਰ ਛੇ ਘੰਟੇ ਦਾ ਹੈ, ਅਤੇ ਰੇਲਗੱਡੀ ਪਾਣੀ ਦੇ ਪੱਧਰ ਤੋਂ ਕੁਝ ਹੀ ਉਚਾਈ 'ਤੇ ਚੱਲਦੀ ਹੈ।

"ਮੈਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ," ਬੁਨਯਾਨੁਚ ਪਹੂਯੁਤ ਨੇ ਕਿਹਾ, ਜੋ ਐਤਵਾਰ ਨੂੰ ਰੂਟ 'ਤੇ ਯਾਤਰਾ ਕਰਨ ਵਾਲੇ 600 ਯਾਤਰੀਆਂ ਵਿੱਚੋਂ ਇੱਕ ਸੀ।
ਇਹ ਰੇਲਗੱਡੀ ਦੁਨੀਆ ਭਰ ਤੋਂ ਥਾਈਲੈਂਡ ਪਹੁੰਚਣ ਵਾਲੇ ਹਜ਼ਾਰਾਂ ਯਾਤਰੀਆਂ ਦੀ ਲਿਸਟ 'ਚ ਸ਼ਾਮਲ ਹੁੰਦੀ ਹੈ, ਅਤੇ ਇਸ ਬਾਰੇ ਬਹੁਤ ਯਾਤਰੀ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੇ ਅਜਿਹਾ ਕੁਝ ਵੀ ਪਹਿਲਾਂ ਕਦੇ ਨਹੀਂ ਦੇਖਿਆ।