ਇਰਾਕ: ਭਿਆਨਕ ਅੱਗ ਲੱਗਣ ਕਾਰਨ ਢਹਿ ਢੇਰੀ ਹੋਈ ਇਮਾਰਤ, ਦਰਜਨਾਂ ਜ਼ਖ਼ਮੀ
ਇਸ ਹਾਦਸੇ 'ਚ ਕਿਸੇ ਦੇ ਮਾਰੇ ਜਾਣ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ।
Iraq: Building collapsed due to fierce fire, dozens injured
ਬਗਦਾਦ- ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇੱਕ ਵਪਾਰਕ ਇਮਾਰਤ ਨੂੰ ਦੇਰ ਰਾਤ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਮਾਰਤ ਦੇਖਦੇ ਹੀ ਦੇਖਦੇ ਢਹਿ ਢੇਰੀ ਹੋ ਗਈ, ਜਿਸ ਵਿੱਚ ਦੇਸ਼ ਦੇ ਸਿਵਲ ਸੁਰੱਖਿਆ ਡਾਇਰੈਕਟੋਰੇਟ ਦੇ ਮੁਖੀ ਸਮੇਤ 28 ਲੋਕ ਜ਼ਖ਼ਮੀ ਹੋ ਗਏ।
ਇਸ ਹਾਦਸੇ 'ਚ ਕਿਸੇ ਦੇ ਮਾਰੇ ਜਾਣ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਬਗਦਾਦ ਦੇ ਅਲ-ਰੁਸਾਫਾ ਜ਼ਿਲ੍ਹੇ ਦੇ ਸਿਵਲ ਸੁਰੱਖਿਆ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਕੁਸਾਈ ਯੂਨਸ ਨੇ ਦੱਸਿਆ ਕਿ ਘੱਟੋ-ਘੱਟ 28 ਲੋਕ ਜ਼ਖ਼ਮੀ ਹੋਏ ਹਨ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਇਮਾਰਤ ਦੀਆਂ ਤਿੰਨ ਮੰਜ਼ਿਲਾਂ ਵਿੱਚੋਂ ਦੋ ਮੰਜ਼ਿਲਾਂ ਡਿੱਗ ਗਈਆਂ। ਇਨ੍ਹਾਂ ਇਮਾਰਤਾਂ ਵਿੱਚ ‘ਪਰਫਿਊਮ’ ਵਰਗੀ ਜਲਣਸ਼ੀਲ ਸਮੱਗਰੀ ਰੱਖੀ ਗਈ ਸੀ। ਸਿਵਲ ਸੁਰੱਖਿਆ ਵਿਭਾਗ ਨੇ ਕਿਹਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਖੋਜ ਅਤੇ ਬਚਾਅ ਕਾਰਜ ਜਾਰੀ ਹਨ।